Tuesday, 26 October 2021
13 October 2021 New Zealand

2030 ਦੀਆਂ ਕੋਮਨਵੈਲਥ ਖੇਡਾਂ ਨਿਊਜੀਲੈਂਡ ਕਰੇਗਾ ਹੋਸਟ

2030 ਦੀਆਂ ਕੋਮਨਵੈਲਥ ਖੇਡਾਂ ਨਿਊਜੀਲੈਂਡ ਕਰੇਗਾ ਹੋਸਟ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਮਨਵੈਲਥ ਗੈਮਜ਼ ਫੈਡਰੇਸ਼ਨ (ਸੀ ਜੀ ਐਫ) ਦੇ ਪ੍ਰੈਜੀਡੈਂਟ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 2030 ਦੀਆਂ ਕੋਮਨਵੈਲਥ ਖੇਡਾਂ ਨਿਊਜੀਲੈਂਡ ਵਿੱਚ ਹੋਣਗੀਆਂ।

ਅਗਲੇ ਸਾਲ ਦੀਆਂ 2022 ਦੀਆਂ ਖੇਡਾਂ ਸਬੰਧੀ ਵੀ ਦੱਸਿਆ ਗਿਆ ਹੈ ਕਿ ਜੋ ਖੇਡਾਂ ਦੱਖਣੀ ਅਫਰੀਕਾ ਦੇ ਡਰਬਨ ਵਿੱਚ ਹੋਣੀਆਂ ਸਨ, ਉਹ ਹੁਣ ਬਰਮਿੰਗਘਮ ਵਿੱਚ ਹੋਣਗੀਆਂ।

ਨਿਊਜੀਲੈਂਡ ਓਲੰਪਿਕ ਕਮੇਟੀ ਦੇ ਮੁੱਖ ਪ੍ਰਬੰਧਕ ਕੈਰੀਨ ਸਮਿੱਥ ਦਾ ਕਹਿਣਾ ਹੈ ਕਿ ਇਨ੍ਹਾਂ ਖੇਡਾਂ ਦਾ ਨਿਊਜੀਲੈਂਡ ਵਿੱਚ ਹੋਣਾ ਬੜਾ ਵਧੀਆ ਹੈ ਤੇ ਇਹ ਖੇਡਾਂ ਸਾਰੇ ਹੀ ਸ਼ਹਿਰਾਂ ਵਿੱਚ ਕਰਵਾਈਆਂ ਜਾਣਗੀਆਂ। ਕਾਮਨਵੈਲਥ ਵਿੱਚ ਕੁਝ ਨਵੀਆਂ ਖੇਡਾਂ ਦੀ ਆਮਦਗੀ 'ਤੇ ਵੀ ਕੈਰਿਨ ਨੇ ਕਾਫੀ ਖੁਸ਼ੀ ਪ੍ਰਗਟਾਈ ਹੈ।

ADVERTISEMENT
NZ Punjabi News Matrimonials