Tuesday, 26 October 2021
13 October 2021 New Zealand

ਨਹੀਂ ਲੱਗੇਗਾ ਹੁਣ ਨਿਊਜੀਲੈਂਡ ਵਿੱਚ ਲੌਕਡਾਊਨ ਲੈਵਲ 4

ਨਹੀਂ ਲੱਗੇਗਾ ਹੁਣ ਨਿਊਜੀਲੈਂਡ ਵਿੱਚ ਲੌਕਡਾਊਨ ਲੈਵਲ 4 - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਨੇ ਅੱਜ ਐਲਾਨ ਕਰਦਿਆਂ ਦੱਸਿਆ ਹੈ ਕਿ ਸਰਕਾਰ ਹੋਮ ਆਈਸੋਲੇਸ਼ਨ ਦੇ ਮੁੱਦੇ 'ਤੇ ਕੰਮ ਕਰ ਰਹੀ ਹੈ ਤੇ ਇਹ ਵੀ ਕਿ ਲਗਾਤਾਰ ਵੱਧ ਰਹੇ ਕੇਸਾਂ ਦਾ ਸਾਹਮਣਾ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਤੇ ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਹੁਣ ਸਰਕਟ ਬਰੈਕਰ ਲੌਕਡਾਊਨ ਲੈਵਲ 4 ਨਹੀਂ ਲਾਇਆ ਜਾਏਗਾ।

ਦਰਅਸਲ ਕੋਰੋਨਾ ਮਹਾਂਮਾਰੀ ਮਾਹਿਰਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਨੂੰ ਸਮਾਂ ਰਹਿੰਦਿਆਂ ਕੇਸ ਘਟਾਉਣ ਲਈ ਲੌਕਡਾਊਨ ਲੈਵਲ 4 ਲਾਉਣਾ ਚਾਹੀਦਾ ਹੈ। ਪਰ ਕ੍ਰਿਸ ਹਿਪਕਿਨਸ ਨੇ ਸਾਫ ਕਰ ਦਿੱਤਾ ਹੈ ਕਿ ਸਰਕਾਰ ਇਸ ਵਿਸ਼ੇ 'ਤੇ ਬਿਲਕੁਲ ਵੀ ਵਿਚਾਰ ਨਹੀਂ ਕਰ ਰਹੀ।

ADVERTISEMENT
NZ Punjabi News Matrimonials