Tuesday, 26 October 2021
13 October 2021 New Zealand

ਏਅਰ ਨਿਊਜੀਲੈਂਡ ਨੇ ਜਹਾਜ ਨੂੰ ਕੀਤਾ ਵੈਕਸੀਨੇਸ਼ਨ ਕਲੀਨਿਕ ਵਿੱਚ ਤਬਦੀਲ, ਤੁਸੀਂ ਵੀ ਲਗਵਾਓ ਇਸ ਜਹਾਜ ਵਿੱਚ ਬੈਠ ਕੇ ਕੋਰੋਨਾ ਦਾ ਟੀਕਾ

ਏਅਰ ਨਿਊਜੀਲੈਂਡ ਨੇ ਜਹਾਜ ਨੂੰ ਕੀਤਾ ਵੈਕਸੀਨੇਸ਼ਨ ਕਲੀਨਿਕ ਵਿੱਚ ਤਬਦੀਲ, ਤੁਸੀਂ ਵੀ ਲਗਵਾਓ ਇਸ ਜਹਾਜ ਵਿੱਚ ਬੈਠ ਕੇ ਕੋਰੋਨਾ ਦਾ ਟੀਕਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਵਲੋਂ ਆਕਲੈਂਡ ਵਾਸੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਵਾਸਤੇ ਹੋਰ ਉਤਸ਼ਾਹਿਤ ਕਰਨ ਲਈ ਬਹੁਤ ਹੀ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ।
ਏਅਰ ਲਾਈਨ ਨੇ ਆਪਣੇ ਬੋਇੰਗ 787 ਨੂੰ ਹੀ ਵੈਕਸੀਨੇਸ਼ਨ ਕਲੀਨਿਕ ਵਿੱਚ ਬਦਲ ਦਿੱਤਾ ਹੈ ਤੇ ਆਉਂਦੇ ਸ਼ਨੀਵਾਰ ਇਹ ਕੋਰੋਨਾ ਵੈਕਸੀਨੇਸ਼ਨ ਕਲੀਨਿਕ ਕਾਰਜਸ਼ੀਲ ਹੋਏਗੀ।

ਜਿੱਥੇ ਯਾਤਰੀਆਂ ਨੂੰ ਜਹਾਜ ਦੇ ਹੈਂਗਰ ਦੇ ਅੰਦਰੂਨੀ ਨਜਾਰੇ ਦੇਖਣ ਨੂੰ ਮਿਲਣਗੇ, ਉੱਥੇ ਹੀ ਵੈਕਸੀਨ ਲਗਵਾਉਣ ਵਾਲਿਆਂ ਨੂੰ ਸਨੈਕਸ ਆਦਿ ਵੀ ਮੁਫਤ ਵੰਡੇ ਜਾਣਗੇ ਤੇ ਬੋਰਡਿੰਗ ਪਾਸ ਵੀ ਦਿੱਤਾ ਜਾਏਗਾ। ਆਪਣੇ ਆਪ ਵਿੱਚ ਇਹ ਨਜਾਰਾ ਸੱਚਮੁੱਚ ਹੀ ਸ਼ਾਨਦਾਰ ਹੋਏਗਾ।

ADVERTISEMENT
NZ Punjabi News Matrimonials