Tuesday, 26 October 2021
13 October 2021 New Zealand

ਗੁਰੂ ਗੋਬਿੰਦ ਸਿੰਘ ਦੇ ਨਾਂ `ਤੇ ਬਣਿਆ ਆਰਐਸਐਸ ਦਫ਼ਤਰ ਦਾ ਗੇਟ

-ਗਵਰਨਰ ਨੇ ਸੜਕ ਵੀ ਕੀਤੀ ਗੁਰੂ ਤੇਗ਼ ਬਹਾਦਰ ਨੂੰ ਸਮਰਪਿਤ
ਗੁਰੂ ਗੋਬਿੰਦ ਸਿੰਘ ਦੇ ਨਾਂ `ਤੇ ਬਣਿਆ ਆਰਐਸਐਸ ਦਫ਼ਤਰ ਦਾ ਗੇਟ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਉੱਤਰ ਪ੍ਰਦੇਸ਼ ਦੇ ਲਖੀਮਪੁਰ `ਚ ਮੰਗਲਵਾਰ ਨੂੰ ਜਿੱਥੇ 4 ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ‘ਅੰਤਿਮ ਅਰਦਾਸ’ ਮੌਕੇ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀਆਂ ਰਿਪੋਰਟਾਂ ਆਈਆਂ ਹਨ, ਉੱਥੇ ਇੱਕ ਹੋਰ ਰਿਪੋਰਟ ਅਨੁਸਾਰ ਮੰਗਲਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਲਖਨਊ ਵਿਚਲੇ ਖੇਤਰੀ ਹੈੱਡ ਕੁਆਰਟਰ ਵਾਲੇ ਭਾਰਤੀ ਵਿਦਿਆ ਭਵਨ ਦੇ ਮੁੱਖ ਗੇਟ ਦਾ ਨਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ `ਤੇ ਰੱਖ ਦਿੱਤਾ ਗਿਆ । ਇਸ ਤੋਂ ਇਲਾਵਾ ਭਵਨ ਵਾਲੀ ਸੜਕ ਵੀ ਨੌਵੇਂ ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ ਕੀਤੀ ਗਈ।
ਲਖਨਊ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਬੱਗਾ, ਡਾ ਗੁਰਮੀਤ ਸਿੰਘ, ਪਰਮਿੰਦਰ ਸਿੰਘ ਅਤੇ ਲਖਨਊ ਦੇ ਗੁਰੂਘਰਾਂ ਦੀਆਂ ਕਮੇਟੀਆਂ ਦੇ ਪ੍ਰਧਾਨਾਂ ਦੀ ਹਾਜ਼ਰੀ `ਚ ਇਸਦਾ ਉਦਘਾਟਨ ਉੱਤਰ ਪ੍ਰਦੇਸ਼ ਦੀ ਗਵਰਨਰ ਅਨੰਦੀਬੇਨ ਪਟੇਲ ਨੇ ਕੀਤਾ ਹੈ, ਇਸ ਮੌਕੇ ਸੂਬੇ ਦੇ ਕਾਨੂੰਨ ਮੰਤਰੀ ਬਰਾਜੇਸ਼ ਪਾਠਕ ਵੀ ਮੌਜੂਦ ਸਨ। ਇਕ ਕਿਤਾਬ ‘ 18ਵੀਂ ਸਦੀ ਦਾ ਸਿੱਖ ਸੰਘਰਸ਼, ਸ਼ਹੀਦੀਆਂ ਅਤੇ ਸ਼ਕਤੀ’ ਵੀ ਰਿਲੀਜ਼ ਕੀਤੀ ਗਈ।
ਜਿਸ ਦੌਰਾਨ ਗਵਰਨਰ ਪਟੇਲ ਨੇ ਲੋਕਾਂ ਨੂੰ ਗੁਰੂਆਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਅਤੇ ਮੇਅਰ ਸੰਯੁਕਤਾ ਭਾਟੀਆ ਨੇ ਕਿਹਾ ਕਿ ਸਿੱਖ ਗੁਰੂਆਂ ਵੱਲੋਂ ਦੱਸੇ ਮਾਰਗ ਅਨੁਸਾਰ ਸਿੱਖ ਭਾਈਚਾਰਾ ਹਮੇਸ਼ਾ ਮਨੁੱਖਤਾ, ਦੇਸ਼ ਅਤੇ ਧਰਮ ਦੀ ਰਾਖੀ ਲਈ ਮੋਹਰੀ ਰਿਹਾ ਹੈ।
ਕਾਨੂੰਨ ਮੰਤਰੀ ਬਰਾਜੇਸ਼ ਪਾਠਕ ਨੇ ਲੌਕਡਾਊਨ ਦੌਰਾਨ ਸਿੱਖ ਭਾਈਚਾਰੇ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ।

ADVERTISEMENT
NZ Punjabi News Matrimonials