ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਮਸ਼ਹੂਰ ਜਰਨਲਿਸਟ ਸ਼ੈਰਲੇਟ ਬੈਲਿਸ, ਜੋ ਜੁਲਾਈ ਤੋਂ ਅਫਗਾਨਿਸਤਾਨ ਵਿੱਚ ਰਹਿੰਦਿਆਂ ਉੱਥੋਂ ਦੇ ਹਲਾਤਾਂ ਬਾਰੇ ਅਲ ਜਜੀਰਾ ਨੂੰ ਰਿਪੋਰਟਿੰਗ ਕਰ ਰਹੀ ਸੀ। ਬੈਲਿਸ ਨੇ ਹੁਣ ਸੁਰੱਖਿਆ ਕਾਰਨਾ ਦੇ ਚਲਦਿਆਂ ਅਫਗਾਨਿਸਤਾਨ ਛੱਡਣ ਦਾ ਫੈਸਲਾ ਲਿਆ ਹੈ।
ਕ੍ਰਾਈਸਚਰਚ ਵਿੱਚ ਪੈਦਾ ਹੋਈ ਬੈਲਿਸ ਇਸ ਵੇਲੇ ਦੋਹਾ ਕਤਰ ਦੀ ਵਸਨੀਕ ਹੈ ਤੇ ਅੰਤਰ-ਰਾਸ਼ਟਰੀ ਪੱਧਰ 'ਤੇ ਅਫਗਾਨਿਸਤਾਨ ਤੋਂ ਫੌਜਾਂ ਨੂੰ ਹਟਾਏ ਜਾਣ ਸਬੰਧੀ ਅਲ ਜਜੀਰਾ ਲਈ ਰਿਪੋਰਟਿੰਗ ਕਰ ਰਹੀ ਸੀ। ਬੈਲਿਸ ਦੇ ਪਿਤਾ ਬਰੂਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਹਿਲਾਵਾਂ ਦੀ ਸੁਰੱਖਿਆ ਅਫਗਾਨਿਸਤਾਨ ਵਿੱਚ ਚਿੰਤਾਜਣਕ ਹੁੰਦੀ ਜਾ ਰਹੀ ਹੈ ਤੇ ਇਸੇ ਲਈ ਉਸਨੂੰ ਉੱਥੋਂ ਵਾਪਿਸ ਦੋਹਾ ਕਤਰ ਬੁਲਾ ਲਿਆ ਗਿਆ ਹੈ।