ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਚੀਨ ਸਾਗਰ ਵਿੱਚ ਨਿਊਜੀਲੈਂਡ ਰਾਇਲ ਨੇਵੀ ਵਲੋਂ ਚਲਾਏ ਜਾ ਰਹੇ ਪ੍ਰੀਖਣ ਅਭਿਆਨ ਵਿੱਚ ਨਿਊਜੀਲੈਂਡ ਦੀ ਵਾਰਸ਼ਿਪ 'ਤੇ ਮੌਜੂਦ ਇੱਕ ਨੇਵੀ ਅਧਿਕਾਰੀ ਨੂੰ ਕੋਰੋਨਾ ਹੋਣ ਦੀ ਖਬਰ ਸਾਹਮਣੇ ਆਈ ਹੈ।
ਦਰਅਸਲ ਯੂ ਐਸ ਟੈਰੀਟਰੀ ਆਈਲੈਂਡ ਗੁਏਮ ਵਿੱਚ ਗਿਆ ਸੀ, ਜਿੱਥੇ ਇਸ ਵੇਲੇ ਕੋਰੋਨਾ ਦਾ ਪੂਰਾ ਜਰੋ ਹੈ ਤੇ ਉਸਤੋਂ ਬਾਅਦ ਹੀ ਅਧਿਕਾਰੀ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਅਧਿਕਾਰੀ ਇਸ ਵੇਲੇ ਵੈਸਲ 'ਤੇ ਹੀ ਆਈਸੋਲੇਟ ਕਰ ਰਿਹਾ ਹੈ।