ਆਕਲੈਂਡ (ਹਰਪ੍ਰੀਤ ਸਿੰਘ) - 2 ਸਾਲ ਪਹਿਲਾਂ ਗਿਸਬੋਰਨ ਦੇ ਬੁਸ਼ਮੀਅਰ ਆਰਮਜ਼ ਵੈਨਿਊ 'ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਉਨ੍ਹਾਂ ਦਾ ਪਾਰਟਨਰ ਕਲਾਰਕ ਗੇਅਫੋਰਡ ਪੁੱਜੇ ਸਨ ਤੇ ਵੈਨਿਊ ਨੂੰ ਵਿਆਹ ਲਈ ਵਧੀਆ ਥਾਂ ਮੰਨਦਿਆਂ ਉੱਥੇ ਵਿਆਹ ਕਰਨ ਦੀ ਗੱਲ ਕਹੀ ਸੀ ਤੇ ਇਸ ਲਈ ਖਾਣ-ਪੀਣ ਦਾ ਪ੍ਰਬੰਧ ਮਸ਼ਹੂਰ ਸ਼ੈਫ ਪੀਟਰ ਗੋਰਡਨ ਨੇ ਵੈਨਿਊ ਮਾਲਕ ਨਾਲ ਰੱਲ ਕੇ ਕਰਨਾ ਸੀ।
ਪਰ ਹੁਣ ਜਾਕੇ ਵੈਨਿਊ ਦੇ ਮਾਲਕ ਰੋਬਿਨ ਪੀਅਰਸਨ ਨੂੰ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਉਨ੍ਹਾਂ ਦੇ ਪਾਰਟਨਰ ਨੇ ਵੈਨਿਊ ਲਈ ਇਹ ਥਾਂ ਰੱਦ ਕਰ ਦਿੱਤੀ ਹੈ। ਪੀਅਰਸਨ ਇਸ ਗੱਲ ਤੋਂ ਬਹੁਤ ਨਾ ਖੁਸ਼ ਹੈ ਤੇ ਉਸਦਾ ਕਹਿਣਾ ਹੈ ਕਿ ਦੋਨਾਂ ਵਲੋਂ ਇਹ ਬਹੁਤ ਹੀ ਗਲਤ ਵਰਤਾਰਾ ਕੀਤਾ ਗਿਆ ਹੈ ਤੇ ਨਾਲ ਹੀ ਉਸਦਾ ਇਹ ਵੀ ਕਹਿਣਾ ਹੈ ਕਿ ਜੋੜਾ ਹੁਣ ਵੈਨਿਊ ਕੈਂਸਲੇਸ਼ਨ ਫੀਸ ਵੀ ਨਹੀਂ ਦੇ ਰਿਹਾ।
ਦੂਜੇ ਪਾਸੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਦਫਤਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਕੋਈ ਖਾਸ ਘਟਨਾ ਨਹੀਂ ਹੈ, ਹਰ ਵਿਆਹ ਦੀ ਤਰ੍ਹਾਂ ਸ਼ੁਰੂਆਤੀ ਦੌਰ ਵਿੱਚ ਵਿਆਹ ਦੇ ਵੈਨਿਊ ਆਦਿ ਨੂੰ ਲੈਕੇ ਕੀਤੇ ਫੈਸਲੇ ਵਿਆਹ ਹੁੰਦਿਆਂ ਤੱਕ ਬਦਲਦੇ ਹੀ ਰਹਿੰਦੇ ਹਨ।