ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਅਜੇ ਤੱਕ ਸਿਰਫ ਫਾਈਜ਼ਰ ਕੰਪਨੀ ਦੀ ਵੈਕਸੀਨੇਸ਼ਨ ਨੂੰ ਹੀ ਮਾਨਤਾ ਦਿੱਤੀ ਗਈ ਹੈ, ਮਤਲਬ ਕਿ ਕਿਸੇ ਹੋਰ ਕੰਪਨੀ ਦੀ ਵੈਕਸੀਨੈਸ਼ਨ ਜੇ ਕਰਮਚਾਰੀਆਂ ਵਲੋਂ ਲਗਵਾਈ ਗਈ ਹੈ ਤਾਂ ਉਸਨੂੰ ਅਯੋਗ ਮੰਨਿਆ ਜਾ ਰਿਹਾ ਹੈ ਤੇ ਆਂਕੜੇ ਦੱਸਦੇ ਹਨ ਕਿ 3% ਏਅਰ ਨਿਊਜੀਲੈਂਡ ਦੇ ਪਾਇਲਟ ਜੈਨਸਨ ਦੀ ਵੈਕਸੀਨੇਸ਼ਨ ਲਗਵਾ ਚੁੱਕੇ ਹਨ। ਜਿਸ ਕਾਰਨ ਉਨ੍ਹਾਂ ਨੂੰ ਵੈਕਸੀਨੇਟਡ ਨਹੀਂ ਮੰਨਿਆ ਜਾ ਰਿਹਾ ਹੈ ਤੇ ਅਜੇ ਉਨ੍ਹਾਂ ਤੋਂ ਸੇਵਾਵਾਂ ਨਹੀਂ ਲਈਆਂ ਜਾ ਰਹੀਆਂ।
ਇਸ ਕਾਰਨ ਏਅਰ ਨਿਊਜੀਲੈਂਡ 'ਤੇ ਕਾਫੀ ਦਬਾਅ ਬਣਿਆ ਹੋਇਆ ਹੈ ਤੇ ਉਸ ਵਲੋਂ ਸਰਕਾਰ ਨੂੰ ਹੋਰਾਂ ਕੰਪਨੀਆਂ ਦੀ ਵੈਕਸੀਨੈਸ਼ਨ ਨੂੰ ਵੀ ਮਾਨਤਾ ਦੇਣ ਲਈ ਜੋਰ ਪਾਇਆ ਜਾ ਰਿਹਾ ਹੈ ਤੇ ਸਰਕਾਰ ਵੀ ਇਸ ਗੱਲ ਨੂੰ ਲੈਕੇ ਦਬਾਅ ਵਿੱਚ ਹੈ ਕਿਉਂਕਿ ਬਾਰਡਰ ਖੁੱਲਣ ਤੋਂ ਬਾਅਦ ਵਾਪਸੀ ਕਰ ਰਹੇ ਨਿਊਜੀਲੈਂਡ ਵਾਸੀਆਂ ਵਲੋਂ ਜਾਹਿਰ ਤੌਰ 'ਤੇ ਹੋਰਾਂ ਕੰਪਨੀਆਂ ਦੀ ਵੈਕਸੀਨੇਸ਼ਨ ਵੀ ਲਗਵਾਈ ਗਈ ਹੋਏਗੀ ਤੇ ਉਨ੍ਹਾਂ ਨੂੰ ਅਯੋਗ ਐਲਾਨਣਾ ਇੱਕ ਹੋਰ ਸੱਮਸਿਆ ਨੂੰ ਪੈਦਾ ਕਰ ਸਕਦਾ ਹੈ। ਇਸ ਦੇ ਨਤੀਜੇ ਵਜੋਂ ਸਰਕਾਰ ਵੀ ਹੁਣ ਫਾਈਜ਼ਰ ਤੋਂ ਇਲਾਵਾ ਹੋਰਾਂ ਕੰਪਨੀਆਂ ਦੀ ਵੈਕਸੀਨ ਨੂੰ ਮਾਨਤਾ ਦੇਣ 'ਤੇ ਵਿਚਾਰ ਕਰ ਰਹੀ ਹੈ।