ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਵਕੀਲ ਰਿਚਰਡ ਸਮਾਲ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕੋਵਿਡ ਵੈਕਸੀਨੇਸ਼ਨ ਲਗਾਏ ਜਾਣ ਦੀ ਦਰ ਵਧਾਉਣ ਲਈ ਸਿਰਫ ਉਨ੍ਹਾਂ ਨੂੰ ਹੀ ਵੀਜਾ ਜਾਰੀ ਕੀਤਾ ਜਾਏ, ਜਿਨ੍ਹਾਂ ਨੇ ਵੈਕਸੀਨੇਸ਼ਨ ਲਗਵਾਈ ਹੋਏ ਤੇ ਨਾਲ ਹੀ ਓਵਰਸਟੇਅ ਕਰਨ ਵਾਲਿਆਂ ਨੂੰ ਵੀ ਇਸੇ ਨੂੰ ਆਧਾਰ ਬਣਾਉਂਦਿਆਂ ਉਨ੍ਹਾਂ ਨੂੰ ਮੁਆਫੀ ਦਿੰਦਿਆਂ ਵੀਜਾ ਜਾਰੀ ਕਰਨਾ ਚਾਹੀਦਾ ਹੈ। ਓਵਰਸਟੇਅ ਕਰਨ ਵਾਲਿਆਂ ਨੂੰ ਵੀਜਾ ਜਾਰੀ ਕਰਨ ਦਾ ਵਿਚਾਰ ਇਮਲਾਇਰਜ਼ ਐਂਡ ਮੈਨੁਫੈਕਚਰਰਜ਼ ਅਸੋਸੀਏਸ਼ਨ (ਈ ਐਮ ਏ) ਦਾ ਹੈ।
ਰਿਚਰਡ ਦਾ ਮੰਨਣਾ ਹੈ ਕਿ ਅਗਲੇ ਸਾਲ ਪੱਕੇ ਹੋਣ ਵਾਲੇ 165,000 ਪ੍ਰਵਾਸੀਆਂ ਨੂੰ ਜੇ ਵੈਕਸੀਨੇਸ਼ਨ ਲਾਜਮੀ ਕੀਤੇ ਜਾਣ ਦੇ ਅਧੀਨ ਵੀਜਾ ਜਾਰੀ ਹੁੰਦਾ ਹੈ ਤਾਂ ਇਸ ਸਦਕਾ ਉਨ੍ਹਾਂ ਭਾੲਚਾਰਿਆਂ ਵਿੱਚ ਵੈਕਸੀਨੇਸ਼ਨ ਦੀ ਸੱਮਸਿਆ ਹੱਲ ਹੋ ਜਾਏਗੀ, ਜਿੱਥੇ ਸਰਕਾਰ ਨੁੰ ਅਜੇ ਪੁੱਜਣ ਲੱਗਿਆਂ ਕਾਫੀ ਮੁੱਸ਼ਕਤ ਕਰਨੀ ਪੈ ਰਹੀ ਹੈ।
ਓਵਰਸਟੇਅ ਕਰਨ ਵਾਲਿਆਂ ਦੀ ਗਿਣਤੀ ਵੀ ਲਗਭਗ 14,000 ਹੈ, ਜਿਨ੍ਹਾਂ ਬਾਰੇ ਸਰਕਾਰ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਵੈਕਸੀਨੇਸ਼ਨ ਨਾ ਲਗਵਾਉਣ ਕਾਰਨ ਇਹ ਕਮਿਊਨਿਟੀ ਡੈਲਟਾ ਦੇ ਸਮੇਂ ਵਿੱਚ ਸਭ ਤੋਂ ਵੱਧ ਖਤਰੇ ਵਿੱਚ ਹੈ।