ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਿਹਤ ਮਹਿਕਮੇ ਨੇ ਕੋਰੋਨਾ ਦੇ 60 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚੋਂ 56 ਕੇਸ ਆਕਲੈਂਡ ਵਿੱਚ ਅਤੇ 4 ਕੇਸ ਵਾਇਕਾਟੋ ਵਿੱਚ ਹਨ।
ਇਨ੍ਹਾਂ ਵਿੱਚੋਂ 38 ਕੇਸਾਂ ਦੇ ਸਬੰਧ ਸਥਾਪਿਤ ਕਰ ਲਏ ਗਏ ਹਨ ਅਤੇ 22 ਦੇ ਅਜੇ ਵੀ ਬਕਾਇਆ ਹਨ, ਜਿਨ੍ਹਾਂ ਬਾਰੇ ਛਾਣਬੀਣ ਜਾਰੀ ਹੈ।
ਐਜੁਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਆਕਲੈਂਡ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੀ ਵਾਪਸੀ ਨੂੰ ਲੈਕੇ ਵਿਸ਼ੇਸ਼ ਯੋਜਨਾ ਵੀ ਅੱਜ ਹੀ ਐਲਾਨੀ ਜਾਣੀ ਹੈ।