ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਵਿੱਚ ਅੱਜ ਕੋਰੋਨਾ ਦੇ 1748 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਕੋਰੋਨਾ ਕਾਰਨ 9 ਮੌਤਾਂ ਹੋਣ ਦੀ ਖਬਰ ਵੀ ਹੈ। ਇਸ ਵੇਲੇ 770 ਕੋਰੋਨਾ ਦੇ ਮਰੀਜ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।
ਬੀਤੇ ਦਿਨ ਸਿਹਤ ਮਹਿਕਮੇ ਨੇ ਵਿਕਟੋਰੀਆ ਵਿੱਚ 39126 ਲੋਕਾਂ ਨੂੰ ਵੈਕਸੀਨੇਸ਼ਂ ਲਗਾਈ ਸੀ ਤੇ ਵਿਕਟੋਰੀਆ ਸਰਕਾਰ ਦਾ ਕਹਿਣਾ ਹੈ ਕਿ ਜਿਵੇਂ ਹੀ ਡਬਲ ਵੈਕਸੀਨੇਸ਼ਨ ਦਾ ਆਂਕੜਾ 80% ਤੱਕ ਪੁੱਜੇਗਾ ਤਾਂ ਸਰਕਾਰ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲੈਕੇ ਹੋਰ ਢਿੱਲ ਦਏਗੀ।
ਇਹ ਆਂਕੜਾ ਅਗਲੇ ਹਫਤੇ ਹਾਸਿਲ ਕਰਨ ਦਾ ਅਨੁਮਾਨ ਹੈ। 90% ਵਿਕਟੋਰੀਆ ਵਾਸੀ ਇਸ ਵੇਲੇ ਪਹਿਲੀ ਡੋਜ਼ ਲਗਵਾ ਚੁੱਕੇ ਹਨ।