Sunday, 28 November 2021
26 October 2021 New Zealand

ਨਿਊਜੀਲੈਂਡ ਸਰਕਾਰ ਨੇ ਕਰਮਚਾਰੀਆਂ ਲਈ ਵੈਕਸੀਨੇਸ਼ਨ ਕੀਤੀ ਲਾਜਮੀ

ਨਿਊਜੀਲੈਂਡ ਸਰਕਾਰ ਨੇ ਕਰਮਚਾਰੀਆਂ ਲਈ ਵੈਕਸੀਨੇਸ਼ਨ ਕੀਤੀ ਲਾਜਮੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ 79 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਇਨ੍ਹਾਂ ਵਿੱਚੋਂ 4 ਕੇਸ ਵਾਇਕਾਟੋ ਵਿੱਚ ਅਤੇ ਬਾਕੀ ਦੇ ਕੇਸ ਆਕਲੈਂਡ ਵਿੱਚ ਹਨ।
ਇਸ ਮੌਕੇ ਮਾਈਕਲ ਵੂਡਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਾਡੀ ਇਕਨਾਮਿਕ ਰਿਕਵਰੀ ਨੂੰ ਕੋਈ ਢਾਹ ਨਾ ਲੱਗੇ ਇਸੇ ਲਈ ਜਿਨ੍ਹਾਂ ਕਾਰੋਬਾਰਾਂ ਲਈ ਵੈਕਸੀਨ ਪਾਸਪੋਰਟ ਲਾਜਮੀ ਹੋਏਗਾ, ਉੱਥੇ ਕੰਮ ਕਰਦੇ ਕਰਮਚਾਰੀਆਂ ਲਈ ਵੀ ਵੈਕਸੀਨੇਸ਼ਨ ਲਾਜਮੀ ਹੋਏਗੀ ਤੇ ਜੋ ਵੈਕਸੀਨ ਨਹੀਂ ਲਗਵਾਉਣਗੇ ਉਨ੍ਹਾਂ ਲਈ 4 ਹਫਤਿਆਂ ਦਾ ਨੋਟਿਸ ਜਾਰੀ ਹੋਏਗਾ, ਜਿਸਤੋਂ ਬਾਅਦ ਵੈਕਸੀਨ ਨਾ ਲਗਵਾਉਣ ਕਾਰਨ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ।
ਕਰਮਚਾਰੀ ਜਦੋਂ ਵੈਕਸੀਨ ਲਗਵਾਉਣ ਜਾਣਗੇ ਤਾਂ ਮਾਲਕਾਂ ਨੂੰ ਉਨ੍ਹਾਂ ਨੂੰ ਉਸ ਸਮੇਂ ਦੀ ਤਨਖਾਹ ਵੀ ਦੇਣੀ ਪਏਗੀ।

ADVERTISEMENT
NZ Punjabi News Matrimonials