Sunday, 28 November 2021
26 October 2021 New Zealand

ਸੁਪਰਮਾਰਕੀਟ ਦੀ ਕਾਰਪਾਰਕਿੰਗ ਵਿੱਚ ਬੱਚੇ ਨੇ ਲਿਆ ਜਨਮ, ਮਾਂ-ਬੱਚਾ ਦੋਨੋਂ ਤੰਦਰੁਸਤ

ਸੁਪਰਮਾਰਕੀਟ ਦੀ ਕਾਰਪਾਰਕਿੰਗ ਵਿੱਚ ਬੱਚੇ ਨੇ ਲਿਆ ਜਨਮ, ਮਾਂ-ਬੱਚਾ ਦੋਨੋਂ ਤੰਦਰੁਸਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪੈਟ ਤੇ ਮੈੱਲ ਵਾਇਟ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਪੁੱਤ ਦੀ ਡਿਲੀਵਰ ਅਚਾਨਕ ਹੀ ਕਿਸੇ ਸੁਪਰਮਾਰਕੀਟ ਦੀ ਪਾਰਕਿੰਗ ਵਿੱਚ ਉਨ੍ਹਾਂ ਦੀ ਪਰਿਵਾਰਿਕ ਕਾਰ ਵਿੱਚ ਹੋਏਗੀ। ਦੋਨੋਂ ਕ੍ਰਾਈਸਚਰਚ ਦੇ ਰੋਲਸਟਨ ਦੇ ਰਹਿਣ ਵਾਲੇ ਹਨ। ਦਰਅਸਲ ਪੈਟ ਪੂਰੇ ਦਿਨਾਂ ਦੀ ਗਰਭਵਤੀ ਸੀ, ਜਦੋਂ ਉਹ ਮੈਟਰਨਿਟੀ ਹਸਪਤਾਲ ਹੋਕੇ ਆਈ ਤਾਂ ਉਸਨੂੰ ਦੱਸਿਆ ਗਿਆ ਕਿ ਐਲੀਟ ਉਨ੍ਹਾਂ ਦੇ ਪੁੱਤ ਨੂੰ ਜਨਮ ਲੈਣ ਨੂੰ ਅਜੇ ਸਮਾਂ ਲੱਗੇਗਾ ਤੇ ਉਸਨੂੰ ਘਰ ਭੇਜ ਦਿੱਤਾ ਗਿਆ।
ਦੋਨੋਂ ਪਤੀ-ਪਤਨੀ ਘਰ ਆ ਗਏ ਤੇ ਕੁਝ ਸਮੇਂ ਬਾਅਦ ਆਈਸਕ੍ਰੀਮ ਲੈਣ ਪੈਦਲ ਮਾਰਕੀਟ ਤੁਰ ਪਏ, ਰਸਤੇ ਵਿੱਚ ਪੈਟ ਨੂੰ ਦਰਦ ਸ਼ੁਰੂ ਹੋ ਗਈ ਤਾਂ ਉਨ੍ਹਾਂ ਸੋਚਿਆ ਸ਼ਾਇਦ ਇਹ ਕਾਂਟਰੇਕਸ਼ਨ ਕਰਕੇ ਹੋ ਰਿਹਾ ਹੈ, ਪਰ ਕੁਝ ਸਮੇਂ ਬਾਅਦ ਹੀ ਉਸਨੂੰ ਜਨੇਪੇ ਦੀਆਂ ਦਰਦਾਂ ਸ਼ੁਰੂ ਹੋ ਗਈਆਂ ਤੇ ਪਤੀ ਮੈੱਲ ਉਸਨੂੰ ਕਾਰ ਵਿੱਚ ਬੈਠਾ ਕੇ ਲੰਿਕਨ ਮੈਟਰਨਿਟੀ ਹਸਪਤਾਲ ਲਈ ਰਵਾਨਾ ਹੋਇਆ, ਪਰ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ ਤੇ ਰਸਤੇ ਵਿੱਚ ਹੀ ਐਲੀਟ ਨੇ ਜਨਮ ਲੈ ਲਿਆ। ਹੁਣ ਦੋਨੋਂ ਮਾਂ-ਪੁੱਤ ਬਿਲਕੁਲ ਤੰਦਰੁਸਤ ਹਨ।

ADVERTISEMENT
NZ Punjabi News Matrimonials