Sunday, 28 November 2021
26 October 2021 New Zealand

ਭਾਰਤ ਨੂੰ ਹਰਾਉਣ ਤੋਂ ਬਾਅਦ ਪਾਕਿਸਤਾਨ ਦੀ ਟੀਮ ਕੀ ਜਿੱਤ ਸਕੇਗੀ ਨਿਊਜੀਲੈਂਡ ਨਾਲ ਅੱਜ ਦਾ ਮੈਚ

ਜਾਣੋ ਕੀ ਕਹਿੰਦੇ ਹਨ ਆਂਕੜੇ!
ਭਾਰਤ ਨੂੰ ਹਰਾਉਣ ਤੋਂ ਬਾਅਦ ਪਾਕਿਸਤਾਨ ਦੀ ਟੀਮ ਕੀ ਜਿੱਤ ਸਕੇਗੀ ਨਿਊਜੀਲੈਂਡ ਨਾਲ ਅੱਜ ਦਾ ਮੈਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਟੀ 20 ਵਰਲਡ ਕੱਪ ਦੇ ਸੁਪਰ 12 ਟੀਮਾਂ ਦੇ ਮੁਕਾਬਲੇ ਵਿੱਚ ਪਾਕਿਸਤਨ ਦੀ ਟੀਮ ਨੇ ਭਾਰਤ ਦੀ ਟੀਮ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਸੀ ਤੇ ਇਸ ਵੇਲੇ ਪੂਰੇ ਬੁਲੰਦ ਹੌਂਸਲਿਆਂ ਨਾਲ ਪਾਕਿਸਤਾਨ ਦੀ ਟੀਮ ਸ਼ਾਰਜਹਾ ਵਿਖੇ ਅੱਜ ਨਿਊਜੀਲੈਂਡ ਦੀ ਟੀਮ ਨਾਲ ਮੈਚ ਖੇਡੇਗੀ। ਭਾਰਤੀ ਸਮੇਂ ਅਨੁਸਾਰ ਇਹ ਮੈਚ ਰਾਤ 7.30 ਵਜੇ ਹੋਏਗਾ।

ਦੋਨਾਂ ਟੀਮਾਂ ਦੇ ਵਿਚਾਲੇ ਹੁਣ ਤੱਕ 24 ਟੀ 20 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚੋਂ ਪਾਕਿਸਤਾਨ ਦੀ ਟੀਮ 14 ਮੈਚ ਜਿੱਤੀ ਹੈ ਅਤੇ ਨਿਊਜੀਲੈਂਡ ਦੀ ਟੀਮ 10 ਮੈਚ ਜਿੱਤੀ ਹੈ। ਹੁਣ ਤੱਕ ਦੇ ਵਰਲਡ ਕੱਪ ਦੇ ਮੈਚਾਂ ਵਿੱਚ ਵੀ ਦੋਨਾਂ ਟੀਮਾਂ ਵਿਚਾਲੇ 5 ਮੈਚ ਹੋਏ ਹਨ, ਜਿਨ੍ਹਾਂ ਵਿੱਚੋਂ 3 ਮੈਚ ਪਾਕਿਸਤਾਨ ਅਤੇ 2 ਮੈਚ ਨਿਊਜੀਲੈਂਡ ਦੀ ਟੀਮ ਜਿੱਤੀ ਹੈ।

ADVERTISEMENT
NZ Punjabi News Matrimonials