Sunday, 28 November 2021
26 October 2021 New Zealand

ਨਿਊਜੀਲੈਂਡ ਦੀ ਦੌੜਾਕ ਨੇ ਦੁਨੀਆਂ ਦੀ ਸਭ ਤੋਂ ਲੰਬੀ ਦੌੜ ਜਿੱਤ ਕੇ ਬਣਾਇਆ ਨਵਾਂ ਰਿਕਾਰਡ

ਨਿਊਜੀਲੈਂਡ ਦੀ ਦੌੜਾਕ ਨੇ ਦੁਨੀਆਂ ਦੀ ਸਭ ਤੋਂ ਲੰਬੀ ਦੌੜ ਜਿੱਤ ਕੇ ਬਣਾਇਆ ਨਵਾਂ ਰਿਕਾਰਡ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਦੌੜਾਕ ਹੈਰੀਟਾ ਡੈਵਿਸ ਨੇ ਦੁਨੀਆਂ ਦੀ ਸਭ ਤੋਂ ਲੰਬੀ ਦੌੜ 50 ਦਿਨ 13 ਘੰਟੇ 23 ਮਿੰਟ ਤੇ 14 ਸੈਕਿੰਡ ਵਿੱਚ ਪੂਰੀ ਕਰਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ।

ਨਿਊਯਾਰਕ ਦੀ ਰਹਿਣ ਵਾਲੀ ਡੈਵਿਸ ਨੇ ਇਹ ਸੈਲਫ ਟ੍ਰਾਂਸੈਂਡੇਂਸ 3100 ਮੀਲ ਦੀ ਦੌੜ ਸੋਮਵਾਰ ਪੂਰੀ ਕੀਤੀ ਹੈ। ਇਸ ਦੌੜ ਵਿੱਚ ਉਹ ਇੱਕਲੀ ਮਹਿਲਾ ਦੌੜਾਕ ਸੀ, ਜਿਸ ਨੇ ਇਸ ਦੌੜ ਨੂੰ ਜਿੱਤਣ ਤੋਂ ਇਲਾਵਾ ਆਪਣਾ ਪੁਰਾਣਾ ਰਿਕਾਰਡ ਵੀ ਤੋੜਿਆ ਹੈ।

3100 ਮੀਲ ਲੰਬੀ ਇਸ ਦੌੜ ਨੂੰ 52 ਦਿਨਾਂ ਵਿੱਚ ਪੂਰੀ ਕੀਤੇ ਜਾਣਾ ਲਾਜਮੀ ਹੁੰਦਾ ਹੈ ਤੇ ਇਸ ਦੌੜ ਨੂੰ ਅਲਰਟਾਮੈਰਾਥਾਨ ਦੀ ਮਾਉਂਟ ਐਵਰੇਸਟ ਵੀ ਕਿਹਾ ਜਾਂਦਾ ਹੈ।

ADVERTISEMENT
NZ Punjabi News Matrimonials