Sunday, 28 November 2021
26 October 2021 New Zealand

ਰਿਜ਼ਰਵਬੈਂਕ ਨਿਊਜੀਲੈਂਡ ਨੇ ਦਿੱਤੀ ਚੇਤਾਵਨੀ ਕਿਹਾ ਮੌਸਮ ਦੇ ਬਦਲਾਵਾਂ ਕਾਰਨ ਵਧੇਗੀ ਡਿਫਾਲਟਰਾਂ ਦੀ ਗਿਣਤੀ

ਰਿਜ਼ਰਵਬੈਂਕ ਨਿਊਜੀਲੈਂਡ ਨੇ ਦਿੱਤੀ ਚੇਤਾਵਨੀ ਕਿਹਾ ਮੌਸਮ ਦੇ ਬਦਲਾਵਾਂ ਕਾਰਨ ਵਧੇਗੀ ਡਿਫਾਲਟਰਾਂ ਦੀ ਗਿਣਤੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਰਿਜ਼ਰਵ ਬੈਂਕ ਨੇ ਇੱਕ ਚੇਤਾਵਨੀ ਜਾਰੀ ਕਰਦਿਆਂ ਪ੍ਰਗਟਾਇਆ ਹੈ ਕਿ ਵੱਧ ਰਹੇ ਸੋਖੇ ਦੇ ਹਲਾਤਾਂ ਤੇ ਹੜ੍ਹਾਂ ਜਿਹੀਆਂ ਮੌਸਮ ਜਿਹੀਆਂ ਗਤੀਵਿਧੀਆਂ ਕਾਰਨ ਕਿਸਾਨਾ ਤੇ ਪ੍ਰਾਪਰਟੀ ਮਾਲਕਾਂ ਦੀ ਸ਼੍ਰੇਣੀ ਵਾਲੇ ਕਰਜਾ ਧਾਰਕਾਂ ਵਿੱਚ ਲੋਨ ਡਿਫਾਲਟ ਕਰਨ ਦੀ ਗਿਣਤੀ ਵੱਧ ਸਕਦੀ ਹੈ।
ਤੱਟੀ ਇਲਾਕਿਆਂ ਤੇ ਨਦੀਆਂ ਦੇ ਨਾਲ-ਨਾਲ ਲੱਗਦੇ ਇਲਾਕਿਆਂ ਵਿੱਚ ਇੰਸ਼ੋਰੈਂਸ ਕੰਪਨੀਆਂ ਵੀ ਆਪਣੇ ਪੈਰ ਪਿੱਛੇ ਖਿੱਚ ਸਕਦੀਆਂ ਹਨ ਤੇ ਇਸ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਸਥਿਤ ਪ੍ਰਾਪਰਟੀਆਂ 'ਤੇ ਮੋਰਗੇਜ ਅਸੁਰੱਖਿਅਤ ਸ਼੍ਰੇਣੀ ਵਿੱਚ ਆ ਜਾਣਗੇ।

ਰਿਜ਼ਰਵ ਬੈਂਕ ਅਨੁਸਾਰ ਇਸ ਸਭ ਦਾ ਅਸਰ ਹੋਰਾਂ ਫਾਇਨੈਸ਼ਲ ਸਿਸਟਮ ਤੇ ਮੈਕਰੋਇਕਨਾਮਿਕ ਆਊਟਲੁੱਕ 'ਤੇ ਵੀ ਪਏਗਾ। ਇਸੇ ਲਈ ਰਿਜਰਵ ਬੈਂਕ ਇੱਕ 18 ਮਹੀਨਿਆਂ ਦਾ ਪ੍ਰੋਗਰਾਮ ਉਲੀਕਨ ਜਾ ਰਿਹਾ ਹੈ, ਜੋ ਫਾਇਨੈਂਸ਼ਲ ਇੰਡਸਟਰੀ ਲਈ ਕਲਾਈਮੈਟ ਸਟਰੈਸ ਟੈਸਟ ਦੀ ਸਮੀਖਿਆ ਕਰੇਗਾ। ਇਹ ਟੈਸਟ 2023 ਤੱਕ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।

ADVERTISEMENT
NZ Punjabi News Matrimonials