ਆਕਲੈਂਡ (ਹਰਪ੍ਰੀਤ ਸਿੰਘ) - ਐਜੁਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਨਿਊਜੀਲੈਂਡ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਨਵੰਬਰ ਅੱਧ ਤੋਂ ਸਕੂਲਾਂ ਵਿੱਚ ਵਾਪਸੀ ਕਰ ਸਕਦੇ ਹਨ।
ਅਨੁਮਾਨਿਤ ਤਾਰੀਖ 15 ਨਵੰਬਰ ਰੱਖੀ ਗਈ ਹੈ ਤੇ ਵਿਦਿਆਰਥੀਆਂ ਦੀ ਗਿਣਤੀ ਕਲਾਸਾਂ ਵਿੱਚ ਨਿਯਮਿਤ ਰਹੇ, ਇਸ ਲਈ ਵੱਖੋ-ਵੱਖ ਦਿਨ ਵਿਦਿਆਰਥੀਆਂ ਦੇ ਗਰੁੱਪ ਕਲਾਸਾਂ ਵਿੱਚ ਪੜ੍ਹਾਈ ਲਈ ਬੁਲਾਏ ਜਾਣਗੇ।
ਕ੍ਰਿਸ ਹਿਪਕਿਨਸ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਇਹ ਕਾਫੀ ਚੁਣੌਤੀ ਭਰਿਆ ਸਾਬਿਤ ਹੋ ਸਕਦਾ ਹੈ, ਪਰ ਫਿਰ ਵੀ ਇਹ ਫੈਸਲਾ ਜਲਦ ਤੋਂ ਜਲਦ ਲੈਣਾ ਹੀ ਹਿੱਤਕਾਰੀ ਸੀ।
ਦੱਸਦੀਏ ਕਿ ਪ੍ਰਾਇਮਰੀ ਸਕੂਲਾਂ ਦੀ ਮੌਜੂਦਾ ਟਰਮ 17 ਦਸੰਬਰ ਨੂੰ ਖਤਮ ਹੋਣ ਜਾ ਰਹੀ ਹੈ ਤੇ ਜੇ ਸਭ ਠੀਕ ਰਿਹਾ ਤਾਂ ਅਨੁਮਾਨ ਹੈ ਕਿ ਸਾਲ 1 ਤੋਂ 6 ਦੇ ਵਿਦਿਆਰਥੀ ਘੱਟੋ-ਘੱਟ ਇੱਕ ਮਹੀਨਾ ਇਸ ਟਰਮ ਦੀ ਸਕੂਲਾਂ ਵਿੱਚ ਪੜ੍ਹਾਈ ਕਰ ਸਕਣਗੇ।