ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਹਫਤੇ ਤੱਕ ਅਮਰੀਕਾ ਵਿੱਚ ਫਾਈਜ਼ਰ ਕੰਪਨੀ ਦੀ ਕੋਰੋਨਾ ਵੈਕਸੀਨ ਬੱਚਿਆਂ ਲਈ ਪ੍ਰਮਾਣਿਤ ਕੀਤੀ ਜਾ ਸਕਦੀ ਹੈ। ਦਰਅਸਲ ਮਾਹਿਰਾਂ ਦੇ ਇੱਕ ਪੈਨਲ ਨੇ ਯੂ ਐਸ ਐਫ ਡੀ ਏ ਨੂੰ ਬੱਚਿਆਂ ਲਈ ਫਾਈਜ਼ਰ ਦੀ ਵੈਕਸੀਨ ਪ੍ਰਮਾਣਿਤ ਕੀਤੇ ਜਾਣ ਦੇ ਹੱਕ ਵਿੱਚ ਫੈਸਲਾ ਲਿਆ ਹੈ ਤੇ ਅਗਲੇ ਹਫਤੇ ਹੋਣ ਵਾਲੀ ਐਫ ਡੀ ਏ ਦੇ ਅਧਿਕਾਰੀਆਂ ਵਲੋਂ ਇਸ ਲਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ।
ਫਾਈਜ਼ਰ ਵਲੋਂ ਪ੍ਰੀਖਣ ਦੇ ਨਤੀਜਿਆਂ ਬਾਰੇ ਵਿੱਚ ਦੱਸਿਆ ਗਿਆ ਹੈ ਕਿ ਬੱਚਿਆਂ 'ਤੇ ਇਸ ਦਵਾਈ ਦਾ ਬੁਰਾ ਪ੍ਰਭਾਵ ਨਹੀਂ ਹੈ ਤੇ ਇਸ ਨੂੰ ਪ੍ਰਮਾਣਿਤ ਕੀਤੇ ਜਾਣਾ ਡੈਲਟਾ ਵੈਰੀਅਂਟ ਦੇ ਸਮੇਂ ਵਿੱਚ ਮਹੱਤਵਪੂਰਨ ਫੈਸਲਾ ਹੋਏਗਾ, ਕਿਉਂਕਿ ਡੈਲਟਾ ਵੈਰੀਅਂਟ ਦੌਰਾਨ ਹੀ ਬੱਚਿਆਂ ਦੇ ਮਾਮਲੇ ਵਧੇ ਹਨ।