ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਵਿੱਚ ਵੀ ਅੱਜ ਕੋਰੋਨਾ ਦੇ 2 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਇਹ ਕੇਸ ਕਮਿਊਨਿਟੀ ਨਾਲ ਸਬੰਧਤ ਹਨ। ਇਸ ਗੱਲ ਦੀ ਜਾਣਕਾਰੀ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੋਕੇਸ਼ਨ ਆਫ ਇਨਟਰਸਟ ਦੀ ਜਾਣਕਾਰੀ ਵੀ ਜਾਰੀ ਕੀਤੀ ਗਈ ਹੈ। ਨਵੇਂ ਕੇਸਾਂ ਦੇ ਬਾਵਜੂਦ ਅਜੇ ਅਲਰਟ ਲੈਵਲ ਬਦਲਿਆ ਨਹੀਂ ਜਾਏਗਾ ਤੇ ਕ੍ਰਾਈਸਚਰਚ ਵਿੱਚ ਲੈਵਲ 2 ਹੀ ਲਾਗੂ ਰਹੇਗਾ। ਜਿਨ੍ਹਾਂ 2 ਲੋਕਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਨੂੰ ਵੈਕਸੀਨ ਨਹੀਂ ਲੱਗੀ ਹੈ ਅਤੇ ਉਨ੍ਹਾਂ ਵਲੋਂ ਕਿਊ ਆਰ ਸਕੈਨਿੰਗ ਐਪ ਦੀ ਵੀ ਵਰਤੋਂ ਸਹੀ ਢੰਗ ਨਾਲ ਨਹੀਂ ਕੀਤੀ ਗਈ ਹੈ।
ਨਿਊਜੀਲੈਂਡ ਵਿੱਚ ਅੱਜ ਕੁੱਲ 89 ਕੇਸਾਂ ਦੀ ਪੁਸ਼ਟੀ ਹੋਈ ਹੈ, ਇਨ੍ਹਾਂ ਵਿੱਚੋਂ 83 ਆਕਲੈਂਡ ਵਿੱਚ ਹਨ ਤੇ 4 ਵਾਇਕਾਟੋ ਵਿੱਚ।