ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਡੁਮੈਨ ਵਿੱਚ ਅੱਜ ਇੱਕਠੇ ਹੋਏ 5000 ਦੇ ਕਰੀਬ ਐਂਟੀ ਲੌਕਡਾਊਨ ਪ੍ਰਦਰਸ਼ਨਕਾਰੀਆਂ ਨੇ ਲੌਕਡਾਊਨ ਵਿਰੁੱਧ ਪ੍ਰਦਰਸ਼ਨ ਕਰਦਿਆਂ ਇੱਕ ਰੋਸ ਮਾਰਚ ਆਕਲੈਂਡ ਦੀਆਂ ਸੜਕਾਂ 'ਤੇ ਕੱਢਿਆ। ਇਹ ਰੋਸ ਮਾਰਚ ਆਕਲੈਂਡ ਡੁਮੈਨ ਤੋਂ ਨਿਊਮਾਰਕੀਟ ਤੱਕ ਤੇ ਫਿਰ ਵਾਪਿਸ ਆਕਲੈਂਡ ਡੁਮੈਨ ਤੱਕ ਸੀ। ਇਸ ਦੌਰਾਨ ਰਸਤੇ ਵਿੱਚ ਟ੍ਰੈਫਿਕ ਨੂੰ ਲੈਕੇ ਕਾਫੀ ਦਿੱਕਤਾਂ ਦਾ ਸਾਹਮਣਾ ਆਮ ਆਕਲੈਂਡ ਵਾਸੀਆਂ ਨੂੰ ਕਰਨਾ ਪਿਆ।
ਪੁਲਿਸ ਨੇ ਇਸ ਸਬੰਧੀ ਬਿਆਨਬਾਜੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਇਹ ਸੱਚਮੁੱਚ ਹੀ ਨਿਰਾਸ਼ਾਜਣਕ ਹੈ। ਪ੍ਰਦਰਸ਼ਨ ਕਰਨ ਦਾ ਹੱਕ ਸਭ ਨੂੰ ਹੈ, ਪਰ ਆਮ ਆਕਲੈਂਡ ਵਾਸੀਆਂ ਦੀ ਸਿਹਤ ਸੁਰੱਖਿਆ ਨੂੰ ਲੈਕੇ ਕੋਈ ਵੀ ਸਮਝੌਤਾ ਮਨਜੂਰ ਨਹੀਂ ਤੇ ਪੁਲਿਸ ਨੇ ਇਸੇ ਲਈ ਆਉਂਦੇ ਦਿਨਾਂ ਵਿੱਚ ਪ੍ਰਦਰਸ਼ਨ ਕਰਨ ਵਾਲਿਆਂ ਤੇ ਕਰਵਾਉਣ ਵਾਲਿਆਂ 'ਤੇ ਢੁਕਵੀਂ ਕਾਰਵਾਈ ਕਰਨ ਦੀ ਗੱਲ ਆਖੀ ਹੈ।