ਆਕਲੈਂਡ (ਹਰਪ੍ਰੀਤ ਸਿੰਘ) - 16 ਸਾਲਾ ਕੋਨਰ ਵਾਈਟਹੈੱਡ, ਜੋ ਬੀਤੀ ਰਾਤ ਇੱਕ ਹਥਿਆਰਬੰਦ ਵਿਅਕਤੀ ਦੀ ਗੋਲੀ ਦਾ ਸ਼ਿਕਾਰ ਹੋ ਗਿਆ, ਉਸ ਨੂੰ ਪਤਾ ਵੀ ਨਹੀਂ ਸੀ ਕਿ ਆਪਣੇ ਦੋਸਤ ਦੀ ਜਨਮ ਦਿਨ ਦੀ ਪਾਰਟੀ 'ਤੇ ਜਾਣਾ ਉਸ ਲਈ ਇਸ ਕਦਰ ਮਹਿੰਗਾ ਪਏਗਾ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਣਗੇ।
ਕੋਨਰ ਦੇ ਪਿਤਾ ਅਨੁਸਾਰ ਕੋਨਰ ਨੇ ਜਾਂਦੇ ਹੋਏ ਉਸਨੂੰ ਕਿਹਾ ਸੀ ਕਿ ਆਈ ਲਵ ਯੂ ਟੂ ਡੈਡ, ਜੋ ਸ਼ਬਦ ਅਜੇ ਵੀ ਉਸਦੇ ਕੰਨਾਂ ਵਿੱਚ ਗੂੰਝ ਰਹੇ ਹਨ।
ਦਰਅਸਲ ਪਾਰਟੀ ਵਾਲੀ ਥਾਂ ਸਭ ਕੁਝ ਠੀਕ ਸੀ। ਪਾਰਟੀ ਤੋਂ ਬਾਹਰ ਸੜਕ 'ਤੇ ਕੁਝ ਰੌਲਾ ਸੀ, ਕੋਨਰ ਤਾਂ ਇਸ ਸਭ ਤੋਂ ਅਨਜਾਣ ਸਿਰਫ ਤਾਜੀ ਹਵਾ ਖਾਣ ਪਾਰਟੀ ਤੋਂ ਬਾਹਰ ਪੁੱਜਾ ਤੇ ਉਸਦੇ ਦੋਸਤਾਂ ਅਨੁਸਾਰ ਅਗਲੇ ਹੀ ਪਲ ਉਹ ਜਮੀਨ 'ਤੇ ਪਿਆ ਸੀ। ਜੇ ਕਿਸੇ ਨੂੰ ਵੀ ਇਸ ਘਟਨਾ ਬਾਰੇ ਜਾਣਕਾਰੀ ਹੋਏ ਤਾਂ ਉਹ 105 ਨੰਬਰ 'ਤੇ ਕਾਲ ਕਰ ਸਕਦਾ ਹੈ।