ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਵਿਚ ਵਿਦੇਸ਼ ਤੋਂ ਪਰਤੇ ਅਤੇ ਐਮ.ਆਈ.ਕਿਉ ਵਿਚ ਰਹਿ ਰਹੇ ਇੱਕ ਵਿਅਕਤੀ ਨੂੰ 3 ਨਵੰਬਰ ਨੂੰ ਕੋਵਿਡ ਪਾਜੀਟਿਵ ਪਾਇਆ ਗਿਆ ਸੀ | ਉਕਤ ਵਿਅਕਤੀ ਦੀ ਅੱਜ ਕੋਵਿਡ ਰਿਸਪਾਂਸ ਮਨਿਸਟਰੀ ਵਲੋਂ ਮੌਤ ਦੀ ਪੁਸ਼ਟੀ ਕੀਤੀ ਗਈ ਹੈ | ਹਾਲ ਦੀ ਘੜੀ ਮੌਤ ਦੇ ਪੂਰੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਕਿ ਮੌਤ ਪੂਰੀ ਤਰਾਂ ਕੋਵਿਡ ਨਾਲ ਹੀ ਜੁੜੀ ਹੋਈ ਹੈ ਜਾਂ ਉਸ ਪਿੱਛੇ ਹੋਰ ਕਾਰਨ ਵੀ ਹਨ | ਮਨਿਸਟਰੀ ਅਨੁਸਾਰ ਮਿਰਤਕ ਵਿਅਕਤੀ ਦੇ ਪਰਿਵਾਰ ਨੂੰ ਇਸ ਦੁਖਦ ਘਟਨਾ ਬਾਬਤ ਸੂਚਿਤ ਕਰ ਦਿੱਤਾ ਗਿਆ ਹੈ |