ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਮਨਿਸਟਰੀ ਨੇ ਸਪਾਰਕ ਦੀ ਸਹਾਇਕ ਕੰਪਨੀ 'ਮੈਟਰ' ਨੂੰ ਵੈਕਸੀਨ ਸਰਟੀਫਿਕੇਟ ਦੀ ਪੁਸ਼ਟੀ ਕਰਨ ਵਾਲੀ ਐਪ ਤੇ ਕਿਊ ਆਰ ਕੋਡ ਬਨਾਉਣ ਲਈ ਕਾਂਟਰੇਕਟ ਦੇ ਦਿੱਤਾ ਹੈ ਤੇ ਜਲਦ ਹੀ 'ਮੈਟਰ' ਮਨਿਸਟਰੀ ਦੀ ਮਾਈ ਵੈਕਸੀਨ ਪਾਸ ਲਈ ਕਿਊ ਆਰ ਕੋਡ ਤਿਆਰ ਕਰੇਗੀ, ਜਿਸ ਰਾਂਹੀ ਕੋਈ ਵੀ ਆਪਣਾ ਵੈਕਸੀਨ ਸਰਟੀਫਿਕੇਟ ਡਾਊਨਲੋਡ ਕਰ ਸਕੇਗਾ। ਅੰਤਰ-ਰਾਸ਼ਟਰੀ ਪੱਧਰ 'ਤੇ ਅਤੇ ਘਰੈਲੂ ਪੱਧਰ 'ਤੇ ਦੋ ਵੱਖਰੇ ਪਾਸ ਮੁੱਹਈਆ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਮਨਿਸਟਰੀ ਵਲੋਂ ਕੰਪਨੀ ਤੋਂ ਮੁਫਤ ਡਾਊਨਲੋਡ ਕੀਤੀ ਜਾ ਸਕਣ ਵਾਲੀ ਵੈਰੀਫਾਇਰ ਐਪ ਵੀ ਬਣਵਾਈ ਜਾਏਗੀ, ਜਿਸ ਦੀ ਵਰਤੋਂ ਕੋਈ ਵੀ ਵੈਕਸੀਨੇਸ਼ਨ ਦੇ ਸਟੇਟਸ ਨੂੰ ਪ੍ਰਮਾਣਿਤ ਕਰਨ ਲਈ ਕਰ ਸਕੇਗਾ।