ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਨਿਊਜ਼ੀਲੈਂਡ `ਚ ਇੱਕ ਛੇ ਹਫ਼ਤਿਆਂ ਦਾ ਬੱਚਾ ਵੀ ਕੋਵਿਡ-19 ਦਾ ਸਿ਼ਕਾਰ ਹੋ ਗਿਆ ਹੈ। ਜਿਸਨੂੰ ਨੌਰਥਲੈਂਡ ਦੇ ਫਾਂਗਰੇਈ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ।
ਡਾਇਰੈਕਟਰ ਜਨਰਲ ਹੈੱਲਥ ਡਾ ਐਸ਼ਲੇਅ ਬਲੂਮਫੀਲਡ ਨੇ ਅੱਜ ਪੋਸਟ ਕੈਬਨਿਟ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਹ ਬੱਚਾ ਅਜਿਹੇ 81 ਮਰੀਜ਼ਾਂ ਚੋਂ ਇੱਕ ਹੈ, ਜਿਨ੍ਹਾਂ ਦਾ ਹਸਪਤਾਲ `ਚ ਵੱਧ ਧਿਆਨ ਰੱਖੇ ਜਾਣ ਦੀ ਲੋੜ ਹੈ। ਹਾਲਾਂਕਿ ਨੌਰਥਲੈਂਡ ਦੇ ਡਿਸਟ੍ਰਿਕ ਹੈੱਲਥ ਬੋਰਡ ਨੇ ਹਸਪਤਾਲ `ਚ ਭਰਤੀ ਹੋਰ ਬੱਚਿਆਂ ਦੀ ਸੇਫ਼ਟੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਇਕ ਰਿਪੋਰਟ ਅਨੁਸਾਰ ਅੱਜ ਸਵੇਰੇ 9 ਤੱਕ ਦੇ ਅੰਕੜੇ ਅਨੁਸਾਰ ਨਿਊਜ਼ੀਲੈਂਡ `ਚ 12 ਸਾਲ ਤੋਂ ਘੱਟ 920 ਬੱਚੇ ਅਜਿਹੇ ਹਨ, ਜੋ ਡੈਲਟਾ ਵੇਰੀਐਂਟ ਨਾਲ ਪ੍ਰਭਾਵਿਤ ਹਨ। ਜਿਨ੍ਹਾਂ ਚੋਂ 14 ਬੱਚੇ ਹਸਪਤਾਲ `ਚ ਦਾਖ਼ਲ ਹਨ।