ਆਕਲੈਂਡ (ਹਰਪ੍ਰੀਤ ਸਿੰਘ) - 15 ਸਤੰਬਰ 2021 ਨੂੰ ਜਦੋਂ ਆਕਲੈਂਡ ਵਿੱਚ ਲੌਕਡਾਊਨ ਲੈਵਲ 4 ਲੱਗਾ ਹੋਇਆ ਸੀ ਤੇ ਬਾਕੀ ਦੇ ਨਿਊਜੀਲੈਂਡ ਵਿੱਚ ਲੈਵਲ 2, ਉਸ ਵੇਲੇ ਸਰਕਾਰੀ ਦਿਸ਼ਾ-ਨਿਰਦੇਸ਼ਾ ਦੀ ਉਲੰਘਣਾ ਕਰਦਿਆਂ ਰੋਟੋਰੂਆ ਰਹਿੰਦੇ ਭਾਰਤੀ ਨੌਜਵਾਨ ਨੇ ਇੱਕ ਟਰੱਕ ਡਰਾਈਵਰ ਦੀ ਮੱਦਦ ਨਾਲ ਆਪਣੀ ਘਰਵਾਲੀ ਨੂੰੰ ਜੋ ਕਿ ਆਕਲੈਂਡ ਰਹਿੰਦੀ ਸੀ, ਨੂੰ ਆਕਲੈਂਡ ਦਾ ਬਾਰਡਰ ਪਾਰ ਕਰਵਾਇਆ। ਕਿਉਂਕਿ ਟਰੱਕ ਡਰਾਈਵਰ ਬਾਰਡਰ ਪਾਰ ਕਰ ਸਕਦਾ ਸੀ, ਇਸ ਲਈ ਇਹ ਯੋਜਨਾ ਇੱਕ ਵਾਰ ਤਾਂ ਸਫਲ ਹੋ ਗਈ।
ਟਰੱਕ ਡਰਾਈਵਰ ਨੌਜਵਾਨ ਦਾ ਦੋਸਤ ਸੀ ਤੇ ਉਹ ਟੌਰੰਗੇ ਤੋਂ ਜਾ ਕੇ ਆਪਣੀ ਘਰਵਾਲੀ ਨੂੰ ਅੱਗੋਂ ਲੈ ਕੇ ਆਇਆ।
ਪਰ ਜਦੋਂ ਆਪਣੀ ਘਰਵਾਲੀ ਨੂੰ ਕੰਮ 'ਤੇ ਲਗਵਾਉਣ ਲਈ ਨੌਜਵਾਨ ਨੇ ਆਪਣੇ ਮਾਲਕ ਨਾਲ ਗੱਲ ਕੀਤੀ ਤਾਂ ਅਸਲੀਅਤ ਸਾਹਮਣੇ ਆ ਗਈ, ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ। ਹੁਣ ਰੋਟੋਰੂਆ ਜਿਲ੍ਹਾ ਅਦਾਲਤ ਵਲੋਂ 13 ਜਨਵਰੀ 2022 ਨੂੰ ਸਜਾ ਸੁਣਾਈ ਜਾਏਗੀ, ਜੋ ਕਿ 6 ਮਹੀਨੇ ਦੀ ਕੈਦ ਜਾਂ $4000 ਦਾ ਜੁਰਮਾਨਾ ਹੈ।
ਦੋਨਾਂ ਨੇ ਇਸ ਸਭ ਨੂੰ ਅੰਜਾਮ ਦਿੱਤੇ ਜਾਣ ਦਾ ਕਾਰਨ ਮਾਨਸਿਕ ਤਣਾਅ ਤੇ ਆਰਥਿਕ ਮੰਦੀ ਨੂੰ ਦੱਸਿਆ ਹੈ।