ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਐਲਾਨ ਦਿੱਤਾ ਹੈ ਕਿ ਉਹ ਅਗਲੇ ਹਫਤੇ ਆਕਲੈਂਡ ਬਾਰਡਰ ਖੋਲੇ ਜਾਣ ਸੰਬਧੀ ਤਾਰੀਖ ਦਾ ਐਲਾਨ ਕਰਨਗੇ।
29 ਨਵੰਬਰ ਨੂੰ ਟ੍ਰੈਫਿਕ ਲਾਈਟ ਸਿਸਟਮ ਵਿੱਚ ਦਾਖਿਲ ਹੋਣ ਦੀ ਪੂਰੀ ਸੰਭਾਵਨਾ ਦੇ ਨਾਲ ਇਸ ਖਬਰ ਨੇ ਆਕਲੈਂਡ ਵਾਸੀਆਂ ਨੂੰ ਖੁਸ਼ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਆਕਲੈਂਡ ਵਿੱਚ ਪਹਿਲੀ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ 90% ਦਾ ਆਂਕੜਾ ਪਾਰ ਕਰ ਚੁੱਕੀ ਹੈ ਤੇ ਜਲਦ ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਦੂਜੀ ਵੈਕਸੀਨ ਲਗਵਾਉਣ ਵਾਲਿਆਂ ਦਾ ਆਂਕੜਾ ਵੀ 90% ਪਾਰ ਕਰ ਜਾਏਗਾ ਤੇ ਇਹ ਆਂਕੜਾ ਹਾਸਿਲ ਹੁੰਦਿਆਂ ਹੀ ਨਵਾਂ ਟ੍ਰੈਫਿਕ ਲਾਈਟ ਸਿਸਟਮ ਅਮਲ ਵਿੱਚ ਆ ਜਾਏਗਾ।
ਉਨ੍ਹਾਂ ਇਸ ਮੌਕੇ ਇਹ ਇੱਕ ਵਾਰ ਫਿਰ ਦੁਹਰਾਇਆ ਕਿ ਆਕਲੈਂਡ ਵਾਸੀ ਕ੍ਰਿਸਮਿਸ ਤੇ ਗਰਮੀ ਦੀਆਂ ਛੁੱਟੀਆਂ ਮੌਕੇ ਆਜਾਦੀ ਨਾਲ ਘੁੰਮਣ ਫਿਰਣ ਜਾ ਸਕਣਗੇ।