ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਡੈਅਰੀ ਤੇ ਬਿਜਨੈਸ ਆਨਰ ਗਰੁੱਪ ਦੇ ਮੁਖੀ ਤੇ ਕਾਰੋਬਾਰ ਸੈਕਸਪੀਅਰ ਦੇ ਮਾਲਕ ਸਨੀ ਕੋਸ਼ਲ ਨੇ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਖੁੱਲਾ ਸੱਦਾ ਦਿੱਤਾ ਹੈ ਕਿ ਜਦੋਂ ਵੀ ਉਹ ਆਕਲੈਂਡ ਆਉਣ ਤਾਂ ਹੋਸਪੀਟੈਲਟੀ ਕਾਰੋਬਾਰੀਆਂ ਦੀ ਤਰਸਯੋਗ ਹਾਲਤ ਜਰੂਰ ਦੇਖਕੇ ਜਾਣ।
ਉਨ੍ਹਾਂ ਦੱਸਿਆ ਕਿ ਲੌਕਡਾਊਨ ਦੌਰਾਨ ਇਨ੍ਹਾਂ ਕਾਰੋਬਾਰੀਆਂ ਨੇ ਜੋ ਬਲੀਦਾਨ ਦਿੱਤਾ, ਉਹ ਇੱਕ ਫਰਜ ਸੀ, ਪਰ ਹੁਣ ਜੋ ਬਲੀਦਾਨ ਉਨ੍ਹਾਂ ਤੋਂ ਧੱਕੇ ਨਾਲ ਦੁਆਇਆ ਜਾ ਰਿਹਾ ਹੈ, ਉਹ ਗਲਤ ਹੈ।
ਦਰਅਸਲ ਉਨ੍ਹਾਂ ਦਾ ਕਹਿਣਾ ਸੀ ਕਿ ਆਕਲੈਂਡ ਵਾਸੀਆਂ ਨੂੰ ਤਾਂ ਕ੍ਰਿਸਮਿਸ ਦੀਆਂ ਛੁੱਟੀਆਂ ਮੌਕੇ ਬਾਹਰ ਘੁੰਮਣ ਜਾਣ ਦੀ ਆਜਾਦੀ ਮਿਲ ਜਾਏਗੀ, ਪਰ ਬਾਕੀ ਦੇ ਨਿਊਜੀਲੈਂਡ ਵਾਸੀਆਂ ਨੂੰ ਆਕਲੈਂਡ ਆਉਣ ਦੀ ਇਜਾਜਤ ਦੇਣ ਦੀ ਗੱਲ ਕਿਉਂ ਨਹੀਂ ਹੋ ਰਹੀ ਤੇ ਇਸਦਾ ਸਿੱਧਾ ਮਾੜਾ ਨਤੀਜਾ ਹੋਸਪੀਟੈਲਟੀ ਨਾਲ ਸਬੰਧਤ ਕਾਰੋਬਾਰੀਆਂ ਨੂੰ ਭੁਗਤਣਾ ਪਏਗਾ।
ਕੋਵਿਡ 19 ਪਾਸਪੋਰਟ ਐਪ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੋਸ਼ਿਸ਼ਾਂ ਅਜਿਹੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ, ਜਿਸ ਨਾਲ ਆਕਲੈਂਡ ਤੇ ਵਾਇਕਾਟੋ ਦੇ ਕਾਰੋਬਾਰਾਂ 'ਤੇ ਦੁਕਾਨਾਂ 'ਤੇ ਗ੍ਰਾਹਕਾਂ ਦੀ ਵਾਪਸੀ ਹੋ ਸਕੇ ਤੇ ਇਸ ਲਈ ਕਾਰੋਬਾਰੀਆਂ ਦੀ ਆਵਾਜ ਸੁਨਣਾ ਬਹੁਤ ਜਰੂਰੀ ਹੈ।