ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਬਾਰ ਅਸੋਸੀਏਸ਼ਨ ਤੇ ਆਕਲੈਂਡ ਡਿਸਟ੍ਰੀਕਟ ਲਾਅ ਸੁਸਾਇਟੀ ਨੇ ਨਿਊਜੀਲੈਂਡ ਪੁਲਿਸ ਨੂੰ ਲਿਖਤੀ ਰੂਪ ਵਿੱਚ ਚਿੰਤਾ ਪ੍ਰਗਟਾਈ ਹੈ ਕਿ ਪੁਲਿਸ ਨਿਊਜੀਲੈਂਡ ਵਾਸੀਆਂ ਦੀ ਸੋਸ਼ਲ ਮੀਡੀਆ 'ਤੇ ਨਿੱਜੀ ਜਾਣਕਾਰੀ ਦੀ ਵਰਤੋਂ ਕਰਕੇ ਉਨ੍ਹਾਂ ਦੇ ਖਾਤੇ ਵਰਤਦੀ ਹੈ।
ਦਰਅਸਲ ਨਿਊਜੀਲੈਂਡ ਪੁਲਿਸ ਦਾ ਇੱਕ ਫਾਰਮ 'ਕੰਸੈਂਟ ਟੂ ਅਜ਼ਿਊਮ ਆਨਲਾਈਨ ਇੰਟਰਨੈਟ ਆਈਡੈਂਟੀਟੀ' ਹੁਣ ਸੁਆਲਾਂ ਦੇ ਘੇਰੇ ਵਿੱਚ ਹੈ, ਇਸ ਕੰਸੈਂਟ ਫਾਰਮ ਵਿੱਚ ਨਿਊਜੀਲੈਂਡ ਵਾਸੀਆਂ ਦੀ ਮਨਜੂਰੀ ਲੈਕੇ ਉਨ੍ਹਾਂ ਦੀ ਆਈ ਡੀ ਤੇ ਪਾਸਵਰਡ ਦੀ ਵਰਤੋਂ ਕੀਤੀ ਜਾਂਦੀ ਹੈ। ਦੋਨਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਕਿਸੇ ਦੀ ਆਈ ਡੀ ਦੀ ਵਰਤੋਂ ਕਰਕੇ ਕਿਸੇ ਵੀ ਗਲਤ ਮੰਤਵ ਲਈ ਵਰਤੀ ਜਾ ਸਕਦੀ ਹੈ ਤੇ ਇਸ ਸਬੰਧ ਵਿੱਚ ਕਮਿਸ਼ਨਰ ਐਂਡਰਿਊ ਕੋਸਟਰ ਤੋਂ ਜੁਆਬ ਮੰਗਿਆ ਗਿਆ ਹੈ।
ਕਮਿਸ਼ਨਰ ਐਂਡਰਿਊ ਫੋਸਟਰ ਦਾ ਇਸ ਸਬੰਧੀ ਤਾਂ ਕੋਈ ਕੁਮੈਂਟ ਨਹੀਂ ਆਇਆ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਫਾਰਮ ਜਿਆਦਾਤਰ ਚਾਈਲਡ ਸੈਕਸ ਅਬੀਊਜ਼ ਮਾਮਲਿਆਂ ਜਾਂ ਹੋਰਾਂ ਛਾਣਬੀਣਾ ਦੌਰਾਨ ਦੋਸ਼ੀ ਨੂੰ ਫੜਣ ਲਈ ਵਰਤਿਆ ਜਾਂਦਾ ਹੈ ਤੇ 2012 ਤੋਂ ਇਸਦੀ ਵਰਤੋਂ ਹੁੰਦੀ ਆ ਰਹੀ ਹੈ।