ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਸਾਫ ਕੀਤਾ ਹੈ ਕਿ ਉਨ੍ਹਾਂ ਦਾ ਵਿਚਾਰ ਹੈ ਕਿ ਆਕਲੈਂਡ ਦੇ ਟ੍ਰੈਫਿਕ ਲਾਈਟ ਸਿਸਟਮ ਵਿੱਚ ਦਾਖਿਲ ਹੋਣ ਦੇ ਨਾਲ ਬਾਕੀ ਦੇ ਨਿਊਜੀਲੈਂਡ ਵਿੱਚ ਵੀ ਟ੍ਰੈਫਿਕ ਲਾਈਟ ਸਿਸਟਮ ਲਾਗੂ ਕਰ ਦਿੱਤਾ ਜਾਏ। ਉਨ੍ਹਾਂ ਦੱਸਿਆ ਕਿ ਅਜਿਹਾ ਇਸ ਲਈ ਤਾਂ ਜੋ ਨਿਊਜੀਲੈਂਡ ਭਰ ਵਿੱਚ ਵੈਕਸੀਨੇਸ਼ਨ ਲਾਉਣ ਦੀ ਦਰ ਵਧਾਈ ਜਾ ਸਕੇ।
ਟ੍ਰੈਫਿਕ ਲਾਈਟ ਸਿਸਟਮ ਲਈ ਦੂਜੀ ਡੋਜ਼ ਲਗਵਾਉਣ ਵਾਲਿਆਂ ਦੀ 90% ਗਿਣਤੀ ਹੋਣਾ ਜਰੂਰੀ ਹੈ। ਟ੍ਰੈਫਿਕ ਲਾਈਟ ਸਿਸਟਮ ਵਿੱਚ ਵਧੇਰੇ ਕਾਰੋਬਾਰ ਖੋਲੇ ਜਾ ਸਕਣਗੇ ਤੇ ਉਹ ਵੀ ਬਹੁਤ ਘੱਟ ਰੋਕ-ਟੋਕ ਨਾਲ, ਬਸ਼ਰਤੇ ਕਾਰੋਬਾਰੀਆਂ ਨੂੰ ਆਪਣੇ ਗ੍ਰਾਹਕਾਂ ਦਾ ਵੈਕਸੀਨ ਸਰਟੀਫਿਕੇਟ ਦਿਖਾਉਣਾ ਲਾਜਮੀ ਹੋਏਗਾ ਤੇ ਜੋ ਅਜਿਹਾ ਨਹੀਂ ਕਰੇਗਾ, ਉਨ੍ਹਾਂ ਲਈ ਪੁਰਾਣੇ ਦਿਸ਼ਾ-ਨਿਰਦੇਸ਼ ਅਮਲ ਵਿੱਚ ਰਹਿਣਗੇ।