ਆਕਲੈਂਡ (ਹਰਪ੍ਰੀਤ ਸਿੰਘ) - ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸਿੱਖ ਯੂਥ ਡੇਅ' ਆਉਂਦੀ 20 ਅਤੇ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਕ੍ਰਾਈਸਚਰਚ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਲਈ ਸਿੱਖ ਕੁਈਜ਼, ਸਿੱਖ ਆਰਟ, ਗੁਰਬਾਣੀ ਕੰਠ, ਕਵਿਤਾ, ਦਸਤਾਰ, ਗੁਰਬਾਣੀ ਕੀਰਤਨ ਦੇ ਮੁਕਾਬਲੇ ਕਰਵਾਏ ਜਾਣਗੇ।
ਬੱਚਿਆਂ ਨੂੰ ਰਜਿਸਟਰ ਕਰਵਾਉਣ ਲਈ ਅੱਜ ਹੀ ਗੁਰਦੁਆਰਾ ਸਾਹਿਬ ਤੋਂ ਫਾਰਮ ਹਾਸਿਲ ਕਰੋ ਜਾਂ ਫਿਰ 029 123 5487, 0219 337 232, 022 025 5990 ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰੋ।