ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 207 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਇਸ ਤੋਂ ਇਲਾਵਾ ਨਾਰਥ ਆਈਲੈਂਡ ਵਿੱਚ ਵੀ ਕੋਰੋਨਾ ਦੇ ਕੇਸਾਂ ਦਾ ਵਧਣਾ ਜਾਰੀ ਹੈ।
2 ਕੇਸ ਲੇਕਸ ਡਿਸਟ੍ਰੀਕਟ ਤੇ 2 ਕੇਸ ਟਾਰਾਰੂਆ ਵਿੱਚ ਸਾਹਮਣੇ ਆਏ ਹਨ।
ਅੱਜ ਦੇ ਕੇਸਾਂ ਵਿੱਚੋਂ 192 ਕੇਸਾਂ ਦੀ ਪੁਸ਼ਟੀ ਆਕਲੈਂਡ ਵਿੱਚ, 7 ਵਾਇਕਾਟੋ ਵਿੱਚ, 2 ਨਾਰਥਲੈਂਡ ਵਿੱਚ ਸਾਹਮਣੇ ਆਏ ਹਨ।
ਡੈਲਟਾ ਆਉਟਬ੍ਰੇਕ ਦੇ ਕੁੱਲ ਕੇਸਾਂ ਦੀ ਗਿਣਤੀ ਹੁਣ ਤੱਕ 5500 ਤੱਕ ਪੁੱਜ ਗਈ ਹੈ।
81% ਨਿਊਜੀਲੈਂਡ ਵਾਸੀ ਹੁਣ ਤੱਕ ਦੋਨੋਂ ਵੈਕਸੀਨੇਸ਼ਨ ਲਗਵਾ ਚੁੱਕੇ ਹਨ।