Wednesday, 16 October 2024
26 August 2024 New Zealand

ਇੰਡੀਆ ਤੋਂ ਆਏ ਦੁੱਧ-ਘਿਓ ਦੇ ਉਤਪਾਦਾਂ ਨੂੰ ਨਿਊਜੀਲੈਂਡ ਦਾ ਬਣਿਆ ਦੱਸਕੇ ਵੇਚਣ ਵਾਲੀ ਹਮਿਲਟਨ ਦੀ ਕੰਪਨੀ ਨੂੰ $420,000 ਦਾ ਜੁਰਮਾਨਾ

ਭਾਰਤੀ ਮੂਲ ਦੇ ਮਾਲਕ ਦੀ ਹੈ ਕੰਪਨੀ
ਇੰਡੀਆ ਤੋਂ ਆਏ ਦੁੱਧ-ਘਿਓ ਦੇ ਉਤਪਾਦਾਂ ਨੂੰ ਨਿਊਜੀਲੈਂਡ ਦਾ ਬਣਿਆ ਦੱਸਕੇ ਵੇਚਣ ਵਾਲੀ ਹਮਿਲਟਨ ਦੀ ਕੰਪਨੀ ਨੂੰ $420,000 ਦਾ ਜੁਰਮਾਨਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹਮਿਲਟਨ ਦੀ ਮਿਲਕੀਓ ਫੂਡਸ ਲਿਮਟਿਡ ਕੰਪਨੀ ਜੋ ਕਿ ਭਾਰਤੀ ਮੂਲ ਦੇ ਵਿਅਕਤੀ ਦੀ ਹੈ, ਨੂੰ ਫੇਅਰ ਟਰੇਡਿੰਗ ਐਕਟ ਦੀ ਉਲੰਘਣਾ ਦੇ ਚਲਦਿਆਂ $420,000 ਦਾ ਜੁਰਮਾਨਾ ਕੀਤਾ ਗਿਆ ਹੈ।
ਕਾਮਰਸ ਕਮਿਸ਼ਨ ਜੱਜ ਥਾਮਸ ਇਨਗਰੇਮ ਨੇ ਫੈਸਲਾ ਸੁਣਾਉਂਦਿਆਂ ਦੱਸਿਆ ਕਿ ਕੰਪਨੀ ਨੇ ਆਪਣੇ 'ਤੇ ਲੱਗੇ 15 ਦੋਸ਼ਾਂ ਨੂੰ ਕਬੂਲਿਆ ਹੈ, ਕੰਪਨੀ ਨੇ ਭਾਰਤ ਤੋਂ ਆਏ ਦੁੱਧ ਉਤਪਾਦਾਂ ਨੂੰ ਨਿਊਜੀਲੈਂਡ ਦਾ ਬਣਿਆ ਦੱਸਕੇ ਗ੍ਰਾਹਕਾਂ ਨਾਲ ਧੋਖਾ ਕੀਤਾ ਤੇ ਫੇਅਰ ਟਰੇਡਿੰਗ ਐਕਟ ਦੀ ਉਲੰਘਣਾ ਕੀਤੀ, ਇਨ੍ਹਾਂ ਹੀ ਨਹੀਂ ਕੰਪਨੀ ਨੇ ਨਿਊਜੀਲੈਂਡ ਦਾ ਫਰਨਮਾਰਕ ਲੋਗੋ ਵੀ ਵਰਤਿਆ ਜੋ ਨਿਊਜੀਲੈਂਡ ਦੇ ਬਣੇ ਉਤਪਾਦਾਂ 'ਤੇ ਵਰਤਿਆ ਜਾਂਦਾ ਹੈ ਤੇ ਦੁਨੀਆਂ ਭਰ ਵਿੱਚ ਕੁਆਲਟੀ ਤੇ ਗੁਣਵਕਤਾ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ, ਇਨ੍ਹਾਂ ਹੀ ਨਹੀਂ ਕੰਪਨੀ ਨੇ ਬਿਨ੍ਹਾਂ ਮਨਜੂਰੀ ਲਾਇਸੈਂਸ ਨੰਬਰ ਵੀ ਇਨ੍ਹਾਂ ਉਤਪਾਦਾਂ 'ਤੇ ਵਰਤਿਆ।
ਜੱਜ ਥਾਮਸ ਨੇ ਇਸ ਫੈਸਲੇ ਨੂੰ ਉਨ੍ਹਾਂ ਕਾਰੋਬਾਰੀਆਂ ਲਈ ਇੱਕ ਚੇਤਾਵਨੀ ਦੱਸਿਆ ਜੋ 'ਨਿਊਜੀਲੈਂਡ ਦਾ ਬਣਿਆ' ਦੱਸਕੇ ਨਿਊਜੀਲੈਂਡ ਵਾਸੀਆਂ ਨੂੰ ਜਾਂ ਹੋਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਜਾਂ ਸੋਚ ਰੱਖੀ ਬੈਠੇੇ ਹਨ।

ADVERTISEMENT
NZ Punjabi News Matrimonials