ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਇਸ ਮਹੀਨੇ ਦੇ ਅੰਤ ਤੋਂ ਲੌਕਡਾਊਨ ਸ਼ਬਦ ਤੋਂ ਰਾਹਤ ਮਿਲਣ ਜਾ ਰਹੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਵਾਂ ਟ੍ਰੈਫਿਕ ਲਾਈਟ ਸਿਸਟਮ 29 ਨਵੰਬਰ ਤੋਂ ਲਾਗੂ ਕੀਤੇ ਜਾਣ ਦੀ ਗੱਲ ਆਖੀ ਹੈ।
ਟ੍ਰੈਫਿਕ ਲਾਈਟ ਸਿਸਟਮ ਅਮਲ ਵਿੱਚ ਆਉਣ ਨਾਲ ਵੈਕਸੀਨ ਪਾਸਪੋਰਟ ਦੀ ਮੱਦਦ ਨਾਲ ਘੁੰਮਣ-ਫਿਰਣ ਦੀ ਪੂਰੀ ਖੁੱਲ ਹੋਏਗੀ।
ਇਨ੍ਹਾਂ ਹੀ ਨਹੀਂ ਆਕਲੈਂਡ ਵਾਸੀਆਂ ਲਈ ਵੀ ਵੱਡੀ ਰਾਹਤ ਦੀ ਖਬਰ ਹੈ। 15 ਦਸੰਬਰ ਤੋਂ ਵੈਕਸੀਨ ਲਗਵਾ ਚੁੱਕੇ ਆਕਲੈਂਡ ਵਾਸੀ ਜਾਂ ਕੋਰੋਨਾ ਟੈਸਟ ਕਰਵਾ ਚੁੱਕੇ ਆਕਲੈਂਡ ਵਾਸੀਆਂ ਲਈ ਵੀ ਬਾਰਡਰ ਖੋਲੇ ਜਾਣ ਦਾ ਐਲਾਨ ਹੋ ਗਿਆ ਹੈ।
ਜੈਸਿੰਡਾ ਆਰਡਨ ਨੇ ਇਹ ਵੀ ਦੱਸਿਆ ਕਿ ਆਕਲੈਂਡ ਵਾਸੀ ਕਿਸੇ ਵੀ ਕਾਰਨ ਕਰਕੇ ਆਕਲੈਂਡ ਤੋਂ ਬਾਹਰ ਜਾ ਸਕਣਗੇ। ਵੈਕਸੀਨ ਸਰਟੀਫਿਕੇਟ ਜਾਂ ਕੋਰੋਨਾ ਟੈਸਟ 12 ਸਾਲ ਤੋਂ ਘੱਟ ਦੇ ਬੱਚਿਆਂ ਲਈ ਜਰੂਰੀ ਨਹੀਂ ਹੈ। ਜੋ ਨਿਯਮ ਤੋੜਣਗੇ ਉਨ੍ਹਾਂ ਨੂੰ $1000 ਦਾ ਜੁਰਮਾਨਾ ਕੀਤਾ ਜਾਏਗਾ। ਇਸ ਨਿਯਮ ਨੂੰ ਅਮਲ ਵਿੱਚ ਲਿਆਉਣ ਲਈ ਪੁਲਿਸ ਦੀ ਮੱਦਦ ਲਈ ਜਾਏਗੀ।