ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵੈਕਸੀਨ ਦੇ ਸਿਹਤ ਕਰਮਚਾਰੀਆਂ ਲਈ ਲਾਜਮੀ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਨਿਊਜੀਲੈਂਡ ਭਰ ਵਿੱਚ ਅੱਜ ਸਵੇਰ ਤੱਕ 1309 ਸਿਹਤ ਕਰਮਚਾਰੀ ਕੰਮ ਤੋਂ ਕੱਢੇ ਜਾ ਚੁੱਕੇ ਹਨ। ਇਨ੍ਹਾਂ ਕਰਮਚਾਰੀਆਂ ਵਿੱਚੋਂ ਇੱਕ ਨੇ ਵੀ ਕੋਰੋਨਾ ਵੈਕਸੀਨ ਨਹੀਂ ਲਗਵਾਈ ਸੀ। ਹੈਲਥ ਬੋਰਡਾਂ ਦੇ ਆਂਕੜਿਆਂ ਅਨੁਸਾਰ ਇਨ੍ਹਾਂ ਕੰਮ ਤੋਂ ਕੱਢੇ ਗਏ ਕਰਮਚਾਰੀਆਂ ਵਿੱਚ ਘੱਟੋ-ਘੱਟ 463 ਨਰਸਾਂ, 67 ਦਾਈਆਂ ਹਨ।
ਵਾਇਕਾਟੋ ਡਿਸਟ੍ਰੀਕਟ ਹੈਲਥ ਬੋਰਡ ਵਲੋਂ ਸਭ ਤੋਂ ਜਿਆਦਾ ਕਰਮਚਾਰੀ ਕੰਮ ਤੋਂ ਕੱਢੇ ਗਏ ਹਨ।
ਦੱਸਦੀਏ ਕਿ ਬੀਤੀ ਅਕਤੂਬਰ ਵਿੱਚ 6500 ਦੇ ਲਗਭਗ ਸਿਹਤ ਕਰਮਚਾਰੀਆਂ ਨੇ ਵੈਕਸੀਨੇਸ਼ਨ ਦੇ ਖਿਲਾਫ ਇੱਕ ਗਰੁੱਪ ਵੀ ਜੋਇਨ ਕੀਤਾ ਸੀ। ਇਸ ਤੋਂ ਇਲਾਵਾ 80,000 ਦੇ ਲਗਭਗ ਕਰਮਚਾਰੀ ਵੈਕਸੀਨ ਲਗਵਾ ਵੀ ਚੁੱਕੇ ਹਨ।