ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਮਹੀਨੇ ਤੋਂ ਸਰਕਾਰ ਨੇ ਲੌਕਡਾਊਨ ਸਿਸਟਮ ਛੱਡ ਟ੍ਰੈਫਿਕ ਲਾਈਟ ਸਿਸਟਮ ਅਮਲ ਵਿੱਚ ਲਿਆਉਣ ਦੀ ਗੱਲ ਆਖੀ ਹੈ ਤੇ ਆਕਲੈਂਡ ਵਾਸੀ ਇਸ ਤੋਂ ਬਹੁਤ ਖੁਸ਼ ਵੀ ਹਨ, ਕਿਉਂਕਿ ਉਨ੍ਹਾਂ ਨੂੰ ਨਿਊਜੀਲੈਂਡ ਦੇ ਦੂਜੇ ਇਲਾਕਿਆਂ ਵਿੱਚ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਮਿਲਣ ਦਾ ਮੌਕਾ ਮਿਲੇਗਾ। ਪਰ ਦੱਸਦੀਏ ਕਿ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਵੈਕਸੀਨੇਸ਼ਨ ਦਰ 90% ਤੋਂ ਘੱਟ ਹੋਏਗੀ, ਉਨ੍ਹਾਂ ਇਲਾਕਿਆਂ ਵਿੱਚ ਲੈਵਲ 3 ਦੇ ਬਰਾਬਰ ਦੀ 'ਰੈੱਡ' ਲਾਈਟ ਹੀ ਅਮਲ ਵਿੱਚ ਰਹੇਗੀ ਭਾਵ ਉਨ੍ਹਾਂ ਇਲਾਕਿਆਂ ਵਿੱਚ ਸਖਤਾਈਆਂ ਲੈਵਲ 3 ਦੇ ਵਾਂਗ ਹੀ ਅਮਲ ਵਿੱਚ ਰਹਿਣਗੀਆਂ। ਇਸ ਤੋਂ ਇਲਾਵਾ ਸ਼ੁਰੂਆਤ ਵਿੱਚ ਜਿਨ੍ਹਾਂ ਇਲਾਕਿਆਂ ਵਿੱਚ ਕੇਸ ਸਾਹਮਣੇ ਵੀ ਨਹੀਂ ਆਏ ਹਨ, ਉਨ੍ਹਾਂ ਵਿੱਚ ਵੀ ਆਰੇਂਜ ਸਿਸਟਮ ਅਮਲ ਵਿੱਚ ਰਹੇਗਾ।