Wednesday, 16 October 2024
26 August 2024 New Zealand

ਟੌਰੰਗੇ ਦੀ ਜੂਸ ਕੰਪਨੀ ਦੀ ਮਾਲਕਣ ਦੀ ਐਮ ਪੀ ਆਈ ਨੂੰ ਧਮਕੀ

ਟੌਰੰਗੇ ਦੀ ਜੂਸ ਕੰਪਨੀ ਦੀ ਮਾਲਕਣ ਦੀ ਐਮ ਪੀ ਆਈ ਨੂੰ ਧਮਕੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗੇ ਦੀ ਓਐਫਬੀ ਜੂਸ ਕੰਪਨੀ ਜਿਸ ਦੀ ਮਾਲਕਣ ਜੇਡ ਟਟਾਨਾ ਹੈ, ਤਾਜਾ ਜੂਸ ਵੇਚਣ ਦਾ ਕੰਮ ਕਰਦੀ ਹੈ, ਉਸਨੇ ਐਮ ਪੀ ਆਈ ਕੋਲ ਬਿਜਨੈਸ ਦੀ ਰਜਿਸਟ੍ਰੇਸ਼ਨ ਵੀ ਨਹੀਂ ਕਰਵਾਈ ਤੇ ਉਹ ਜੂਸ ਨੂੰ ਬੋਤਲਾਂ ਵਿੱਚ ਭਰਨ ਤੋਂ ਪਹਿਲਾਂ ਉਨ੍ਹਾਂ ਨੂੰ ਕੀਟਾਣੂਮੁਕਤ ਵੀ ਨਹੀਂ ਕਰਦੀ। ਉਸਦਾ ਤਰਕ ਹੈ ਕਿ ਉਹ ਲੋਕਾਂ ਨੂੰ ਤਾਜਾ ਅਤੇ ਬਿਨ੍ਹਾਂ ਰਸਾਇਣਾ ਵਾਲਾ ਜੂਸ ਪਿਆਉਣਾ ਚਾਹੁੰਦੀ ਹੈ ਤਾਂ ਜੋ ਨਿਊਜੀਲੈਂਡ ਵਾਸੀ ਸਿਹਤਮੰਦ ਤੇ ਰਿਸ਼ਟ-ਪੁਸ਼ਟ ਰਹਿ ਸਕਣ।
ਇਹ ਐਮਪੀਆਈ ਦੇ ਨਿਯਮਾਂ ਦੇ ਖਿਲਾਫ ਹੈ ਤੇ ਇਸੇ ਲਈ ਕੰਪਨੀ ਕੁਝ ਸਮਾਂ ਪਹਿਲਾਂ ਕੰਪਨੀ ਦੇ ਕਈ ਕੰਟੈਨਰ ਜੂਸ ਜਬਤ ਕਰ ਲਏ ਸਨ ਤੇ ਜੇਡ ਨੂੰ ਕੰਪਨੀ ਨੂੰ ਰਜਿਸਟਰ ਕਰਵਾਉਣ ਤੇ ਨਿਯਮਾਂ ਦੀ ਪਾਲਣਾ ਦੀ ਹਿਦਾਇਤ ਦਿੱਤੀ ਹੈ।
ਪਰ ਜੇਡ ਦਾ ਕਹਿਣਾ ਹੈ ਕਿ ਉਹ ਐਮ ਪੀ ਆਈ ਨੂੰ ਜੁਆਬਦੇਹ ਨਹੀਂ ਹੈ, ਉਸਦਾ ਬੋਸ ਇੱਕੋ-ਇੱਕ ਪਰਮ-ਪ੍ਰੇਮਸ਼ਵਰ ਪ੍ਰਮਾਤਮਾ ਹੈ ਤੇ ਉਸੇ ਨੇ ਜੇਡ ਨੂੰ ਇਹ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਹੈ। ਜੇਡ ਦਾ ਕਹਿਣਾ ਹੈ ਕਿ ਇਨ੍ਹਾਂ ਹੀ ਨਹੀਂ ਉਹ ਹੁਣ ਐਮ ਪੀ ਆਈ ਨੂੰ ਉਸਦੇ $31,000 ਮੁੱਲ ਦੇ ਜਬਤ ਕੀਤੇ ਜੂਸ ਦਾ ਬਿੱਲ ਵੀ ਭੇਜੇਗੀ ਅਤੇ ਇਸ ਦਾ ਭੁਗਤਾਨ ਵੀ ਐਮ ਪੀ ਆਈ ਤੋਂ ਲੈ ਕੇ ਰਹੇਗੀ।

ADVERTISEMENT
NZ Punjabi News Matrimonials