Friday, 23 February 2024
18 November 2021 New Zealand

ਬਾਹਰ ਫਸੇ ਨਿਊਜੀਲੈਂਡ ਵਾਸੀਆਂ ਹੱਥ ਫਿਰ ਲੱਗੀ ਨਿਰਾਸ਼ਾ

ਫਰਵਰੀ ਤੱਕ ਐਲਾਨੇ ਗਏ 4000 ਹਜਾਰ ਕਮਰਿਆਂ ਦਾ ਕੋਟਾ ਸਿਰਫ 4 ਘੰਟੇ ਵਿੱਚ ਹੋਇਆ ਖਤਮ
ਬਾਹਰ ਫਸੇ ਨਿਊਜੀਲੈਂਡ ਵਾਸੀਆਂ ਹੱਥ ਫਿਰ ਲੱਗੀ ਨਿਰਾਸ਼ਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਵੀਰਵਾਰ ਨਿਊਜੀਲੈਂਡ ਸਰਕਾਰ ਵਲੋਂ 4230 ਐਮ ਆਈ ਕਿਊ ਦੇ ਕਮਰਿਆਂ ਲਈ ਬੁਕਿੰਗ ਖੋਲੀ ਗਈ ਸੀ। 11.40 'ਤੇ ਸ਼ੁਰੂ ਹੋਈ ਬੁਕਿੰਗ ਰਾਂਹੀ 1 ਵਜੇ ਤੱਕ ਕਮਰੇ ਮਿਲਣੇ ਸ਼ੁਰੂ ਹੋ ਗਏ ਸਨ। ਪਰ 3.45 ਹੋਣ ਤੱਕ ਇਹ ਸਾਰੇ ਹੀ ਕਮਰਿਆਂ ਦੀ ਬੁਕਿੰਗ ਹੋ ਚੁੱਕੀ ਸੀ ਤੇ ਇਹ ਕੋਟਾ ਨਵੰਬਰ, ਦਸੰਬਰ, ਜਨਵਰੀ ਤੇ ਫਰਵਰੀ ਤੱਕ ਲਈ ਐਲਾਨਿਆ ਹੋਇਆ ਸੀ। ਦੱਸਦੀਏ ਕਿ ਇਨ੍ਹਾਂ 4230 ਕਮਰਿਆਂ ਦੀ ਬੁਕਿੰਗ ਲਈ ਲਾਈਨ ਵਿੱਚ ਸ਼ੁਰੂਆਤ ਹੀ 22406 ਲੋਕ ਸਨ ਤੇ ਬੁਕਿੰਗ ਖਤਮ ਹੋਣ ਤੱਕ ਇਹ ਗਿਣਤੀ ਵੱਧ ਕੇ 24,657 ਪੁੱਜ ਗਈ ਸੀ। ਲਗਭਗ 126 ਦੇਸ਼ਾਂ ਵਿੱਚ ਫਸੇ ਨਿਊਜੀਲੈਂਡ ਵਾਸੀ ਇਨ੍ਹਾਂ ਕਮਰਿਆਂ ਦੀ ਬੁਕਿੰਗ ਕਰ ਵਾਪਿਸ ਆਪਣੇ ਦੇਸ਼ ਪਰਤਣ ਲਈ ਉਤਸੁਕ ਸਨ, ਪਰ ਆਖਿਰਕਾਰ ਫਿਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ।

ADVERTISEMENT
NZ Punjabi News Matrimonials