ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੁੱਲ 198 ਡੈਲਟਾ ਵੇਰੀਂਅਟ ਦੇ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ, ਇਨ੍ਹਾਂ ਹੀ ਨਹੀਂ ਇੱਕ ਸ਼ੱਕੀ ਕੇਸ ਵੈਲੰਿਗਟਨ ਵਿੱਚ ਵੀ ਆਇਆ ਦੱਸਿਆ ਜਾ ਰਿਹਾ ਹੈ, ਜਿਸ ਬਾਰੇ ਸਿਹਤ ਮਹਿਕਮਾ ਛਾਣਬੀਣ ਕਰ ਰਿਹਾ ਹੈ।
ਇਸ ਤੋਂ ਇਲਾਵਾ ਮਾਈ ਵੈਕਸੀਨ ਐਪ ਦੀ ਵੈਬਸਾਈਟ ਹੁਣ ਦਰੁਸਤ ਢੰਗ ਨਾਲ ਚੱਲ ਰਹੀ ਹੈ ਤੇ ਕੋਈ ਵੀ ਵੈਕਸੀਨ ਸਰਟੀਫਿਕੇਟ ਡਾਊਨਲੋਡ ਕਰ ਸਕਦਾ ਹੈ।
ਵਿਦੇਸ਼ਾਂ ਵਿੱਚ ਵੈਕਸੀਨ ਲਗਵਾ ਕੇ ਨਿਊਜੀਲੈਂਡ ਪੁੱਜੇ ਨਾਗਰਿਕਾਂ ਦੀ ਸੱਮਸਿਆ ਸਰਕਾਰ ਨੇ ਹੱਲ ਕਰ ਦਿੱਤੀ ਹੈ ਤੇ ਹੁਣ ਵਿਦੇਸ਼ਾਂ ਵਿੱਚ ਲੱਗੀ ਵੈਕਸੀਨ ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ।