Friday, 23 February 2024
19 November 2021 New Zealand

ਨੇਕੀ ਮਾਮਲੇ 'ਚ ਇੱਕ ਹੋਰ ਵੱਡੀ ਗ੍ਰਿਫਤਾਰੀ , ਸਥਾਨਿਕ ਇੱਕ ਬਾਬੇ ਨੂੰ ਕੀਤਾ ਪੁਲਿਸ ਨੇ ਗਿਰਫ਼ਤਾਰ |

ਨੇਕੀ ਮਾਮਲੇ 'ਚ ਇੱਕ ਹੋਰ ਵੱਡੀ ਗ੍ਰਿਫਤਾਰੀ , ਸਥਾਨਿਕ ਇੱਕ ਬਾਬੇ ਨੂੰ ਕੀਤਾ ਪੁਲਿਸ ਨੇ ਗਿਰਫ਼ਤਾਰ | - NZ Punjabi News

ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਦੇ ਵਿਵਾਦਤ ਰੇਡੀਓ ਪੇਸ਼ਕਾਰ ਅਤੇ ਯੂਟਿਊਬਰ ਹਰਨੇਕ ਨੇਕੀ ਉੱਪਰ ਪਿਛਲੇ ਸਾਲ ਦਿਸੰਬਰ 23 ਨੂੰ ਹੋਏ ਇੱਕ ਹਮਲੇ ਵਿਚ ਹੋਈਆਂ ਛੇ ਗਿਰਫਤਾਰੀਆਂ ਤੋਂ ਬਾਅਦ ਪੁਲਿਸ ਵਲੋਂ 11 ਮਹੀਨਿਆਂ ਬਾਅਦ ਇੱਕ ਹੋਰ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ | ਐਨ ਜ਼ੈੱਡ ਪੰਜਾਬੀ ਨਿਊਜ਼ ਨੂੰ ਨਿਊਜ਼ੀਲੈਂਡ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਵੱਡੇ ਤੜਕੇ ਤਕਰੀਬਨ 3.30 ਵਜੇ ਆਕਲੈਂਡ ਦੇ ਇੱਕ ਮਸ਼ਹੂਰ ਬਾਬੇ ਨੂੰ ਗਿਰਫ਼ਤਾਰ ਕੀਤਾ ਗਿਆ ਹੈ | ਜਿਸਦੇ ਨਾਮ ਬਾਬਤ ਕੋਰਟ ਵਲੋਂ ਲਏ ਜਾਂ ਵਾਲੇ ਕਿਸੇ ਫੈਸਲੇ ਦੇ ਚੱਲਦਿਆਂ ਅਜੇ ਖੁਲਾਸਾ ਨਹੀਂ ਕੀਤਾ ਗਿਆ |
ਮਿਲੀ ਜਾਣਕਾਰੀ ਅਨੁਸਾਰ ਕੇਸ ਦੀ ਤਹਿਕੀਕਾਤ ਤੋਂ ਬਾਅਦ ਉਕਤ ਬਾਬੇ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ | ਇਥੇ ਜਿਕਰਯੋਗ ਹੈ ਕਿ ਉਕਤ ਬਾਬਾ ਇੱਕ ਹੋਰ ਗੁਰੂ ਘਰ ਦਾ ਸੰਚਾਲਕ ਹੈ ਤੇ ਕਥਿਤ ਤੌਰ ਕਈ ਮਸਲਿਆਂ ਕਰਕੇ ਕਾਫੀ ਮਸ਼ਹੂਰ ਵੀ ਹੈ |
ਅੱਜ ਇਸ ਬਾਬੇ ਨੂੰ ਕੋਰਟ ਵਿਚ ਪੇਸ਼ ਵੀ ਕੀਤਾ ਗਿਆ ਹੈ | ਪਰ ਕੋਰਟ ਵਲੋਂ ਪਾਈ ਕਿਸੇ ਵੀ ਕਾਰਵਾਈ ਦੀ ਅਜੇ ਤੱਕ ਮੀਡੀਆਂ ਨੂੰ ਜਾਣਕਾਰੀ ਨਹੀਂ ਹੈ | ਜਿਸ ਬਾਬਤ ਆਉਣ ਵਾਲੇ ਸਮੇਂ ਵਿਚ ਜਾਣਕਾਰੀ ਦਿੱਤੀ ਜਾਵੇਗੀ |

ADVERTISEMENT
NZ Punjabi News Matrimonials