Tuesday, 27 February 2024
19 November 2021 New Zealand

ਅਕਲੈਂਡ ਡੀ ਐਚ ਬੀ ਨੇ ਵੈਕਸੀਨੇਸ਼ਨ ਦਾ 90% ਦਾ ਟੀਚਾ ਕੀਤਾ ਹਾਸਿਲ

ਅਕਲੈਂਡ ਡੀ ਐਚ ਬੀ ਨੇ ਵੈਕਸੀਨੇਸ਼ਨ ਦਾ 90% ਦਾ ਟੀਚਾ ਕੀਤਾ ਹਾਸਿਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਡਿਸਟ੍ਰੀਕਟ ਹੈਲਥ ਬੋਰਡ ਨਿਊਜੀਲੈਂਡ ਦੀ ਪਹਿਲੀ ਡੀ ਐਚ ਬੀ ਬਣ ਗਈ ਹੈ, ਜਿਸ ਨੇ ਵੈਕਸੀਨੇਸ਼ਨ ਦਾ 90% ਦਾ ਟੀਚਾ ਹਾਸਿਲ ਕਰ ਲਿਆ ਹੈ। ਇਹ ਟੀਚਾ ਅੱਜ ਸ਼ਾਮ ਹਾਸਿਲ ਹੋਇਆ ਹੈ ਤੇ ਇਸਦਾ ਮਤਬਲ ਹੈ ਕਿ ਹੁਣ 90% ਯੋਗ ਆਕਲੈਂਡ ਵਾਸੀ ਘੱਟੋ-ਘੱਟ ਕੋਰੋਨਾ ਦਾ ਇੱਕ ਟੀਕਾ ਲਗਵਾ ਚੁੱਕੇ ਹਨ। ਲੌਕਡਾਊਨ ਨੂੰ ਖਤਮ ਕਰ ਟ੍ਰੈਫਿਕ ਲਾਈਟ ਸਿਸਟਮ ਅਮਲ ਵਿੱਚ ਲਿਆਉਣ ਲਈ ਇਹ ਪਹਿਲੀ ਸ਼ਰਤ ਸੀ।
ਵਾਇਟੀਮਾਟਾ ਡੀਐਚਬੀ ਵਿੱਚ 87% ਯੋਗ ਰਿਹਾਇਸ਼ੀ ਵੈਕਸੀਨੇਸ਼ਨ ਲਗਵਾ ਚੁੱਕੇ ਹਨ ਤੇ ਕਾਉਂਟੀ ਮੈਨੂਕਾਊ ਵਿੱਚ 84% ਯੋਗ ਰਿਹਾਇਸ਼ੀ ਵੈਕਸੀਨੇਸ਼ਨ ਲਗਵਾ ਚੁੱਕੇ ਹਨ।
ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲਡ ਨੇ ਇਸ ਟੀਚੇ ਦੀ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ADVERTISEMENT
NZ Punjabi News Matrimonials