Wednesday, 28 February 2024
19 November 2021 New Zealand

ਟਾਕਾਨਿਨੀ ਤੋਂ ਰਵਨੀਤ ਕੌਰ ਬਣੀ ਯੂਥ ਪਾਰਲੀਮੈਂਟ ਮੈਂਬਰ ਪੰਜਾਬੀ ਭਾਈਚਾਰੇ ਦੀ ਕਰੇਗੀ ਨੁਮਾਇੰਦਗੀ

ਟਾਕਾਨਿਨੀ ਤੋਂ ਰਵਨੀਤ ਕੌਰ ਬਣੀ ਯੂਥ ਪਾਰਲੀਮੈਂਟ ਮੈਂਬਰ ਪੰਜਾਬੀ ਭਾਈਚਾਰੇ ਦੀ ਕਰੇਗੀ ਨੁਮਾਇੰਦਗੀ - NZ Punjabi News

ਆਕਲੈਂਡ : ਅਵਤਾਰ ਸਿੰਘ ਟਹਿਣਾ

ਨਿਊਜ਼ੀਲੈਂਡ `ਚ 53ਵੀਂ ਪਾਰਲੀਮੈਂਟ ਵਾਸਤੇ ਇੱਕ ਹੋਰ ਪੰਜਾਬੀ ਕੁੜੀ ਰਵਨੀਤ ਕੌਰ ਨੂੰ ਯੂਥ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਹੈ। ਉਹ ਟਾਕਾਨਿਨੀ ਪਾਰਲੀਮੈਂਟਰੀ ਹਲਕੇ ਤੋਂ ਕਮਿਊਨਿਟੀ ਦੀ ਨੁਮਾਇੰਦਗੀ ਕਰੇਗੀ। ਇਸ ਤੋਂ ਇਲਾਵਾ ਨਵੀਂ ਗਠਿਤ ਹੋਣ ਵਾਲੀ ਯੂਥ ਕੌਂਸਲ ਵਾਸਤੇ ਵੀ ਮੋਹਰੀ ਦਿੱਤਾ ਜਾਵੇਗਾ। ਉਹ ਉਰਮਿਸਟਨ ਸੀਨੀਅਰ ਕਾਲਜ ਦੀ ਸਟੂਡੈਂਟ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ ਸਾਲ 19 ਅਤੇ 20 ਜੁਲਾਈ ਨੂੰ ਹੋਣ ਵਾਲੇ 10ਵੀਂ ਯੂਥ ਪਾਰਲੀਮੈਂਟ ਦਾ ਦੋ ਰੋਜ਼ਾ ਸੈਸ਼ਨ ਹੋਣਾ ਹੈ। ਜਿਸ ਵਾਸਤੇ ਸਮੁੱਚੇ ਦੇਸ਼ ਚੋਂ 16 ਤੋਂ 18 ਸਾਲ ਦੀ ਨੌਜਵਾਨ ਨੂੰ ਪੀੜ੍ਹੀ ਨੂੰ ਪਾਰਲੀਮੈਂਟ ਦੇ ਕੰਮਾਂ-ਕਾਰਾਂ ਪ੍ਰਤੀ ਸਿੱਖਿਆ ਦੇ ਦੇਣ ਦੇ ਮੰਤਵ ਨਾਲ ਯੂਥ ਐਮਪੀਜ ਦੀ ਚੋਣ ਕੀਤੀ ਜਾ ਰਹੀ ਹੈ। ਉਸੇ ਸਿਲਸਿਲੇ ਤਹਿਤ ਰਵਨੀਤ ਕੌਰ ਦੀ ਚੋਣ ਕੀਤੀ ਹੈ, ਜੋ ਸਾਊਥ ਆਕਲੈਂਡ ਦੇ ਨਵੇਂ ਬਣੇ ਪਾਰਲੀਮੈਂਟ ਹਲਕੇ ਟਾਕਾਨਿਨੀ ਤੋਂ ਲੇਬਰ ਪਾਰਟੀ ਦੇ ਪਾਰਲੀਮੈਂਟ ਮੈਂਬਰ ਡਾ ਨੀਰੂ ਲੇਵਾਸਾ ਦੀ ਅਗਵਾਈ `ਚ ਕਮਿਊਨਿਟੀ ਦੀਆਂ ਸਮੱਸਿਆਵਾਂ ਉਠਾਏਗੀ।

ਡਾਕਟਰ ਨੀਰੂ ਨੇ ਅੱਗੇ ਦੱਸਿਆ ਕਿ ਇਸ ਵਿੱਚ ਕਲਾਈਮਟ ਚੇਂਜ ਵਰਗੇ ਗੰਭੀਰ ਮੱੁਦੇ ਦੀ ਬਜਾਏ ਲੋਕਲ ਮੁੱਦਿਆਂ ਬਾਰੇ ਸਵਾਲ ਕੀਤੇ ਗਏ ਸਨ ਕਿ ਕੋਵਿਡ ਪੈਨਡੈਮਿਕ ਨੇ ਉਨ੍ਹਾਂ ਦੀ ਕਮਿਊਨਿਟੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਕਈ ਪਰਿਵਾਰ ਕਿਸ ਤਰ੍ਹਾਂ ਕੋਵਿਡ ਦੀ ਮਾਰ ਝੱਲ ਰਹੇ ਹਨ। ਮੈਂਟਲ ਹੈੱਲਥ ਅਤੇ ਹੋਰ ਮੱੁਦਿਆਂ ਬਾਰੇ ਵੀ ਸਵਾਲ ਪੁੱਛੇ ਗਏ ਸਨ। ਉਨ੍ਹਾਂ ਦੱਸਿਆ ਕਿ ਰਵਨੀਤ ਕੌਰ ਵੱਲੋਂ ਆਪਣੇ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ, ਪਰਿਵਾਰਕ ਸੁਪੋਰਟ ਤੇ ਮਾਪਿਆਂ ਦੇ ਪਿਆਰ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਜਵਾਬ ਦਿੱਤੇ ਸਨ।

ਪਾਰਲੀਮੈਂਟ ਮੈਂਬਰ ਡਾ ਨੀਰੂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਇੱਕ ਥੂਥ ਕੌਂਸਲ ਦਾ ਵੀ ਗਠਨ ਕੀਤਾ ਜਾਵੇਗਾ, ਜਿਸਦੀ ਅਗਵਾਈ ਰਵਨੀਤ ਕੌਰ ਹੀ ਕਰੇਗੀ। ਜਿਸਦਾ ਕਾਰਜਕਾਲ ਥੂਥ ਪਾਰਲੀਮੈਂਟ ਤੋਂ ਵੱਖਰਾ ਅਗਲੇ ਮਹੀਨੇ ਦਸੰਬਰ ਤੋਂ ਸ਼ੁਰੂ ਹੋਵੇਗਾ ਅਤੇ 31 ਅਕਤੂਬਰ ਤੱਕ ਚੱਲੇਗਾ। ਅਜਿਹਾ ਹੋਣ ਨਾਲ ਜਿਹੜੇ ਯੂਥ ਟੈਲੈਂਟ ਨੂੰ ਮੌਕਾ ਨਹੀਂ ਮਿਲਿਆ, ਉਹ ਯੂਥ ਕੌਂਸਲ ਰਾਹੀਂ ਆਪਣੀ ਪ੍ਰਤਿਭਾ ਵਿਖਾ ਸਕਣਗੇ। ਜਿਸ ਦੌਰਾਨ ਯੂਥ ਲੀਡਰਸਿ਼ਪ, ਮੀਡੀਆ ਅਤੇ ਪੌਲਟਿਕਸ ਬਾਰੇ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਦੇ ਲੀਡਰਾਂ ਨੂੰ ਤਿਆਰ ਕੀਤਾ ਜਾ ਸਕੇ।

ਜਿ਼ਕਰਯੋਗ ਹੈ ਕਿ ਹਰ ਜਨਰਲ ਪਾਰਲੀਮੈਂਟ ਦੀ ਤਿੰਨ ਸਾਲਾ ਮਿਆਦ ਦੌਰਾਨ 120 ਪਾਰਲੀਮੈਂਟ ਮੈਂਬਰਾਂ ਦੁਆਰਾ ਇੱਕ ਸਾਲ ਯੂਥ ਪਾਰਲੀਮੈਂਟ ਮੈਂਬਰ ਚੁਣਿਆ ਜਾਂਦਾ ਹੈ। ਮੌਜੂਦਾ 53ਵੀਂ ਪਾਰਲੀਮੈਂਟ ਦੀ 10ਵੀਂ ਯੂਥ ਪਾਰਲੀਮੈਂਟ ਦੀ ਮਿਆਦ ਅਗਲੇ ਸਾਲ 1 ਮਾਰਚ ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਚੱਲੇਗੀ। ਜਿਸ ਦੌਰਾਨ 19 ਅਤੇ 20 ਜੁਲਾਈ ਨੂੰ ਯੂਥ ਪਾਰਲੀਮੈਂਟ ਮੈਂਬਰ ਪਾਰਲੀਮੈਂਟ `ਚ ਬੈਠਣਗੇ ਅਤੇ ਵੱਖ-ਵੱਖ ਮੁੱਦਿਆਂ `ਤੇ ਵਿਚਾਰ ਕਰਨਗੇ। ਜਿਸ ਮੌਕੇ ਉਨ੍ਹਾਂ ਨੂੰ ਕੁਇਸਚਨ ਟਾਈਮ, ਸਿਲੈਕਟ ਕਮੇਟੀਜ਼, ਜਨਰਲ ਡਿਬੇਟ, ਲੈਜਿਸਲੇਟਿਵ ਡਿਬੇਟ ਅਤੇ ਵੋਟ ਤੋਂ ਇਲਾਵਾ ਪਾਰਟੀ ਕੌਕਸ ਸੈਸ਼ਨ ਦੇ ਢੰਗ-ਤਰੀਕੇ ਸਿੱਖਣ ਦਾ ਮੌਕਾ ਮਿਲੇਗਾ।

ADVERTISEMENT
NZ Punjabi News Matrimonials