ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਕਲੈਂਡ ਵਿੱਚ ਅੱਜ ਸ਼ਾਮ ਬਹੁਤ ਭਿਆਨਕ ਸੜਕੀ ਹਾਦਸਾ ਵਾਪਰਨ ਦੀ ਖਬਰ ਹੈ, ਹਾਦਸਾ ਬੰਬੇ ਅਤੇ ਰਾਮਾਰਾਮਾ ਵਿਚਾਲੇ ਵਾਪਰਿਆ ਦੱਸਿਆ ਜਾ ਰਿਹਾ ਹੈ। ਇੱਕ ਟਰੱਕ, ਵੈਨ ਤੇ ਘੱਟੋ-ਘੱਟ 2 ਕਾਰਾਂ ਵਿਚਾਲੇ ਹੋਈ ਟੱਕਰ ਵਿੱਚ 3 ਜਣਿਆਂ ਦੀ ਮੌਕੇ 'ਤੇ ਮੌਤ ਹੋਣ ਅਤੇ ਘੱਟੋ-ਘੱਟ 8 ਜਣਿਆਂ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ। ਹਾਦਸੇ ਦਾ ਕਾਰਨ ਟਰੱਕ ਦੇ ਟਾਇਰ ਫਟਣ ਨੂੰ ਦੱਸਿਆ ਜਾ ਰਿਹਾ ਹੈ, ਜੋ ਬੇਕਾਬੂ ਹੁੰਦਾ ਹੋਇਆ ਸੜਕ ਦੇ ਦੂਜੇ ਪਾਸੇ ਸਾਹਮਣੇ ਆਉਂਦੀ ਟ੍ਰੈਫਿਕ ਨਾਲ ਜਾ ਟਕਰਾਇਆ। ਮੌਕੇ 'ਤੇ ਮੱਦਦ ਲਈ 10 ਐਂਬੂਲੈਂਸਾਂ ਤੇ ਇੱਕ ਹੈਲੀਕਾਪਟਰ ਪੁੱਜਿਆ ਦੱਸਿਆ ਜਾ ਰਿਹਾ ਹੈ।