Wednesday, 28 February 2024
19 November 2021 New Zealand

ਚਾਹੇ ਕੋਈ ਕੱਚਾ ਜਾਂ ਪੱਕਾ, ਹਰ ਕਿਸੇ ਨੂੰ ਜਾਰੀ ਹੋਏਗਾ ਵੈਕਸੀਨ ਪਾਸਪੋਰਟ - ਸਿਹਤ ਮਹਿਕਮਾ

ਚਾਹੇ ਕੋਈ ਕੱਚਾ ਜਾਂ ਪੱਕਾ, ਹਰ ਕਿਸੇ ਨੂੰ ਜਾਰੀ ਹੋਏਗਾ ਵੈਕਸੀਨ ਪਾਸਪੋਰਟ - ਸਿਹਤ ਮਹਿਕਮਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਿਹਤ ਮਹਿਕਮੇ ਨੇ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਨਿਊਜੀਲੈਂਡ ਵਿੱਚ ਇਮੀਗ੍ਰੇਸ਼ਨ ਸਟੇਟਸ ਸਬੰਧੀ ਕਿਸੇ ਨਾਲ ਵਿਤਕਰਾ ਨਹੀਂ ਹੋਏਗਾ ਤੇ ਭਾਂਵੇ ਕੋਈ ਪੀ ਆਰ ਹੈ, ਸਿਟੀਜਨ ਹੈ ਜਾਂ ਬਿਨ੍ਹਾਂ ਕਾਗਜਾਂ ਤੋਂ, ਹਰ ਇੱਕ ਨੂੰ ਸਿਹਤ ਮਹਿਕਮੇ ਵਲੋਂ ਵੈਕਸੀਨ ਪਾਸਪੋਰਟ ਜਾਰੀ ਕੀਤਾ ਜਾਏਗਾ ਤੇ ਕਿਸੇ ਦੀ ਵੀ ਨਿੱਜੀ ਜਾਣਕਾਰੀ ਜਾਂ ਇਮੀਗ੍ਰੇਸ਼ਨ ਸਟੇਟਸ ਇਮੀਗ੍ਰੇਸ਼ਨ ਵਿਭਾਗ ਨਾਲ ਸ਼ੇਅਰ ਨਹੀਂ ਕੀਤਾ ਜਾਏਗਾ।
ਜੇ ਕਿਸੇ ਕੋਲ ਇਸ ਸਬੰਧੀ ਕੋਈ ਆਈ ਡੀ ਨਹੀਂ ਹੈ ਤਾਂ ਉਹ 0800 222 478 ਇਸ ਨੰਬਰ 'ਤੇ ਆਪ ਜਾਂ ਆਪਣੇ ਕਿਸੇ ਧਾਰਕ ਨੂੰ ਗੱਲ ਕਰਵਾ ਸਕਦਾ ਹੈ ਤੇ ਉਸਨੂੰ ਵੈਕਸੀਨ ਪਾਸਪੋਰਟ ਜਾਰੀ ਕਰਨ ਵਿੱਚ ਪੂਰੀ ਮੱਦਦ ਹਾਸਿਲ ਹੋਏਗੀ।

ADVERTISEMENT
NZ Punjabi News Matrimonials