Tuesday, 27 February 2024
19 November 2021 New Zealand

ਕ੍ਰਿਸਮਿਸ ਮੌਕੇ ਵਾਪਿਸ ਮੁੜ ਰਹੇ ਨਿਊਜੀਲੈਂਡ ਵਾਸੀਆਂ ਲਈ ਨਹੀਂ ਲਾਗੂ ਹੋਏਗੀ ਹੋਮ ਆਈਸੋਲੇਸ਼ਨ ਦੀ ਸੁਵਿਧਾ - ਜੈਸਿੰਡਾ ਆਰਡਨ

ਕ੍ਰਿਸਮਿਸ ਮੌਕੇ ਵਾਪਿਸ ਮੁੜ ਰਹੇ ਨਿਊਜੀਲੈਂਡ ਵਾਸੀਆਂ ਲਈ ਨਹੀਂ ਲਾਗੂ ਹੋਏਗੀ ਹੋਮ ਆਈਸੋਲੇਸ਼ਨ ਦੀ ਸੁਵਿਧਾ - ਜੈਸਿੰਡਾ ਆਰਡਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਿਸਮਿਸ ਮੌਕੇ ਹੋਮ ਕੁਆਰਂਟੀਨ ਦਾ ਨਿਯਮ ਅਮਲ ਵਿੱਚ ਲਿਆਉਂਦਾ ਜਾਏਗਾ, ਇਸ ਗੱਲ ਦੀ ਸੰਭਾਵਨਾ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਸਿਰੇ ਤੋਂ ਖਾਰਿਜ ਕਰ ਦਿੱਤਾ ਗਿਆ ਹੈ। ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਜੋ ਕੋਈ ਵੀ ਨਿਊਜੀਲੈਂਡ ਵਾਸੀ ਨਿਊਜੀਲੈਂਡ ਵਾਪਸੀ ਕਰ ਰਿਹਾ ਹੈ, ਉਸ ਨੂੰ ਐਮ ਆਈ ਕਿਊ ਵਿੱਚ ਹੀ ਆਈਸੋਲੇਟ ਕਰਨਾ ਪਏਗਾ।
ਉਨ੍ਹਾਂ ਕਿਹਾ ਕੁਆਰਂਟੀਨ ਨਿਯਮਾਂ ਵਿੱਚ ਬਦਲਾਅ ਅਗਲੇ ਸਾਲ ਦੀ ਪਹਿਲੀ ਤਿਮਾਹੀ ਦੀ ਸ਼ੁਰੂਆਤ ਵਿੱਚ ਹੀ ਸੰਭਵ ਹੋ ਸਕੇਗਾ।
ਦਰਅਸ ਪ੍ਰਧਾਨ ਮੰਤਰੀ ਨੇ ਇਹ ਬਿਆਨ ਇਸ ਲਈ ਦਿੱਤਾ ਹੈ ਕਿਉਂਕਿ ਅੱਜ ਸਵੇਰੇ ਨੈਸ਼ਨਲ ਪਾਰਟੀ ਸਟਾਫਰ ਮੈਥਿਊ ਹੂਟਨ ਨੇ ਕਿਹਾ ਸੀ ਕਿ ਕ੍ਰਿਸ ਹਿਪਕਿਨਸ ਇਸ ਮਹੀਨੇ ਦੇ ਅੰਤ ਵਿੱਚ ਵਾਪਿਸ ਮੁੜ ਰਹੇ ਨਿਊਜੀਲੈਂਡ ਵਾਸੀਆਂ ਲਈ ਹੋਮ ਆਈਸੋਲੇਸ਼ਨ ਦਾ ਨਿਯਮ ਅਮਲ ਵਿੱਚ ਲਿਆਉਣਗੇ।

ADVERTISEMENT
NZ Punjabi News Matrimonials