Tuesday, 27 February 2024
19 November 2021 New Zealand

ਗੁਜਰਾਤ ਨਾਲ ਸੰਬੰਧਿਤ ਭਾਰਤੀ ਮੂਲ ਦੇ ਨੌਜਵਾਨ ਦੀ ਨਿਊਜ਼ੀਲੈਂਡ ਦੇ ਬੈਥਲ ਬੀਚ 'ਤੇ ਡੁੱਬਣ ਕਾਰਨ ਮੌਤ

ਗੁਜਰਾਤ ਨਾਲ ਸੰਬੰਧਿਤ ਭਾਰਤੀ ਮੂਲ ਦੇ ਨੌਜਵਾਨ ਦੀ ਨਿਊਜ਼ੀਲੈਂਡ ਦੇ ਬੈਥਲ ਬੀਚ 'ਤੇ ਡੁੱਬਣ ਕਾਰਨ ਮੌਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵੱਸਦੇ ਭਾਰਤੀ ਭਾਈਚਾਰੇ ਲਈ ਖਬਰ ਬਹੁਤ ਮਾੜੀ ਹੈ, ਕਿਉਂਕਿ ਭਾਰਤੀ ਮੂਲ ਦੇ ਇੱਕ ਨੌਜਵਾਨ ਦੀ ਆਕਲੈਂਡ ਦੇ ਬੈਥਲ ਬੀਚ 'ਤੇ ਡੁੱਬ ਕੇ ਮਰਨ ਨਾਲ ਮੌਤ ਹੋਣ ਦੀ ਖਬਰ ਹੈ। ਪੁਲਿਸ ਨੇ ਅੱਜ ਇਸ ਖਬਰ ਦੀ ਪੁਸ਼ਟੀ ਕੀਤੀ ਹੈ, ਨੌਜਵਾਨ ਦੀ ਮੌਤ ਮੰਗਲਵਾਰ ਸ਼ਾਮ ਨੂੰ ਹੋਈ ਦੱਸੀ ਜਾ ਰਹੀ ਹੈ। ਨੌਜਵਾਨ ਦੀ ਭਾਲ ਲਈ ਇੱਕ ਈਗਲ ਹੈਲੀਕਾਪਟਰ ਅਤੇ ਲਾਈਫ ਗਾਰਡ ਵੀ ਭੇਜੇ ਗਏ ਸਨ, ਜੋ ਉਸਨੂੰ ਕੱਢ ਕੇ ਕੰਢੇ 'ਤੇ ਵੀ ਲਿਆਉਣ ਵਿੱਚ ਸਫਲ ਹੋ ਗਏ ਸਨ, ਜਿੱਥੇ ਉਸਨੂੰ ਸੀਪੀਆਰ ਦਿੱਤੀ ਗਈ, ਪਰ ਅਫਸੋਸ ਨੌਜਵਾਨ ਨੂੰ ਬਚਾਇਆ ਨਾ ਜਾ ਸਕਿਆ।

ADVERTISEMENT
NZ Punjabi News Matrimonials