Wednesday, 28 February 2024
20 November 2021 New Zealand

ਅੱਜ ਫਿਰ ਕਈ ਸ਼ਹਿਰਾਂ `ਚ ਐਂਟੀ-ਲੌਕਡਾਊਨ ਪ੍ਰਦਰਸ਼ਨ

ਨਿਊਜ਼ੀਲੈਂਡ ਕਿ ਜੈਸਿੰਡਾ ਲੈਂਡ : ਬਰੇਨ ਟਮਾਕੀ
ਅੱਜ ਫਿਰ ਕਈ ਸ਼ਹਿਰਾਂ `ਚ ਐਂਟੀ-ਲੌਕਡਾਊਨ ਪ੍ਰਦਰਸ਼ਨ - NZ Punjabi News

ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਐਂਟੀ-ਲੌਕਡਾਊਨ ਗਰੁੱਪ ਨੇ ਅੱਜ ਫਿਰ ਕਈ ਸ਼ਹਿਰਾਂ `ਚ ਰੋਸ ਪ੍ਰਦਰਸ਼ਨ ਕੀਤਾ ਅਤੇ ਜੌਬ ਵਾਸਤੇ ‘ਜ਼ਰੂਰੀ ਵੈਕਸੀਨ’ ਬਾਰੇ ਸਰਕਾਰੀ ਫ਼ੈਸਲੇ ਦਾ ਵਿਰੋਧ ਕੀਤਾ। ਕਈਆਂ ਨੇ ‘ਫਰੀਡਮ ਫਾਰ ਆਲ ਕੀਵੀਜ’ ਅਤੇ ‘ਫਰੀਡਮ ਆਫ ਚੁਆਇਸ’ ਵਰਗੇ ਬੈਨਰ ਚੁੱਕੇ ਹੋਏ ਸਨ। । ਇੱਕ ਵਿਵਾਦਤ ਚਰਚਿਤ ਚਰਚ ਲੀਡਰ ਨੇ ਨਿਊਜ਼ੀਲੈਂਡ ਨੂੰ ‘ਜੈਸਿੰਡਾਲੈਂਡ’ ਦੱਸਿਆ। ਹਾਲਾਂਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਵੈਕਸੀਨ ਨਹੀਂ ਲਵਾਉਣਾ ਚਾਹੁੰਦੇ, ਜੇ ਉਹ ਕੋਵਿਡ ਦਾ ਸਿ਼ਕਾਰ ਹੁੰਦੇ ਹਨ ਤਾਂ ਹਸਤਪਾਲ ਦਾ ਖ਼ਰਚਾ ਉਨ੍ਹਾਂ ਤੋਂ ਹੀ ਭਰਵਾਇਆ ਜਾਣਾ ਚਾਹੀਦਾ ਹੈ। ਪ੍ਰਦਰਸ਼ਨ ਦੌਰਾਨ ਪੁਲੀਸ ਵੀ ਨਿਗਰਾਨੀ ਰੱਖਦੀ ਰਹੀ ਤਾਂ ਜੋ ਲੋਕ ਵੱਡੀ ਗਿਣਤੀ `ਚ ਨਾ ਪੱੁਜ ਸਕਣ।

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਸਵਾਲ ਕੀਤੇ ਕਿ ਉਹ ਵੈਕਸੀਨ ਦੇ ਦੋ-ਦੋ ਇੰਜੈਕਸ਼ਨ ਲਵਾ ਚੁੱਕੇ ਹਨ, ਇਸਦੇ ਬਾਵਜੂਦ ਉਨ੍ਹਾਂ ਨੂੰ ਸ਼ਹਿਰ ਦੇ ਬਾਰਡਰ ਤੋਂ ਬਾਹਰ ਜਾਣ ਦੀ ਆਗਿਆ ਕਿਉਂ ਨਹੀਂ?

ਡੈਸਟਿਨੀ ਚਰਚ ਦੇ ਲੀਡਰ ਅਤੇ ‘ਫਰੀਡਮ ਐਂਡ ਰਾਈਟਸ ਕੁਲੀਸ਼ਨ’ ਦੇ ਫਾਊਂਡਰ ਬਰੇਨ ਟਮਾਕੀ ਵੀ ਅੱਜ ਅਕਾਲੈਂਡ ਡੋਮੇਨ ਵਿਖੇ ‘ਨੈਸ਼ਨਲ ਕੰਪੈਸ਼ਨ ਡੇਅ’ ਦੇ ਰੂਪ `ਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ। ਜਿਸਨੂੰ ਪਿਛਲੇ ਮਹੀਨੇ ਇਸੇ ਸਿਲਸਿਲੇ `ਚ ਲੌਕਡਾਊਨ ਦੀਆਂ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ `ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਰ ਜ਼ਮਾਨਤ ਪਿੱਛੋਂ ਅੱਜ ਫਿਰ ਪ੍ਰਦਰਸ਼ਨ ਵਾਲੀ ਥਾਂ `ਤੇ ਆ ਗਏ। ਹਾਲਾਂਕਿ ਜ਼ਮਾਨਤ ਦੀ ਸ਼ਰਤ ਮੁਤਾਬਕ ਉਹ ਕਿਸੇ ਪ੍ਰਦਰਸ਼ਨ `ਚ ਭਾਗ ਨਹੀਂ ਲੈ ਸਕਦੇ ਅਤੇ ਨਾ ਹੀ ਇੰਟਰਨੈੱਟ ਨੂੰ ਅਜਿਹੇ ਮਕਸਦ ਲਈ ਵਰਤ ਸਕਦੇ ਹਨ। ਉਨ੍ਹਾਂ ਕੋਵਿਡ ਪਾਬੰਦੀਆਂ ਅਤੇ ਵੈਕਸੀਨ ਦੀ ਜ਼ਰੂਰੀ ਸ਼ਰਤ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਜੈਸਿੰਡਾ ਵਾਲੇ ਨਿਊਜ਼ੀਲੈਂਡ ਦੇ ਸਿਟੀਜ਼ਨ ਨਹੀਂ ਹਨ।

ਇਸ ਮੌਕੇ ਪਾਪਾਕੁਰਾ ਹਾਈ ਸਕੂਲ ਦੀ ਡਿਪਟੀ ਪ੍ਰਿੰਸੀਪਲ ਕੈਲੀ ਟੀ ਆਰਿਕੀ ਨੇ ਦੱਸਿਆ ਕਿ ਉਸਦੀ ਅਤੇ ਕੁੱਝ ਹੋਰ ਸਟਾਫ ਮੈਂਬਰਾਂ ਦੀ ਜੌਬ ਖ਼ਤਰੇ `ਚ ਪੈ ਗਈ ਹੈ ਕਿਉਂਕਿ ਵੈਕਸੀਨ ਜ਼ਰੂਰੀ ਹੋਣ ਕਰਕੇ ਉਹ 15 ਨਵੰਬਰ ਤੋਂ ਬਾਅਦ ਸਕੂਲ ਨਹੀਂ ਜਾ ਸਕੇ।
ਇਸ ਤਰ੍ਹਾਂ ਰਾਜਧਾਨੀ ਵਲੰਿਗਟਨ `ਚ ਸਿਵਿਕ ਸੁਕੇਅਰ ਵਿਖੇ ਲੋਕ ਇਕੱਠੇ ਹੋਏ ਅਤੇ ਆਪੋ-ਆਪਣੇ ਦਿਲ ਦੀ ਭੜਾਸ ਕੱਢੀ।
ਨਿਊ ਪਲੇਮਾਊਥ `ਚ ਵੀ ਪੁਕੇ ਆਰਿਕੀ ਲੈਂਡਿੰਗ ਤੋਂ ਈਸਟ ਇੰਡ ਰਿਜ਼ਰਵ ਤੱਕ ਮਾਰਚ ਕੀਤਾ ਅਤੇ ਡੇਵਨ ਸਟਰੀਕ ਜਾਮ ਕਰ ਦਿੱਤੀ ।
ਨੈਲਸਨ `ਚ ਐਨਜ਼ੈਕ ਪਾਰਕ ਤੋਂ ਰੁਦਰਫੋਰਟ ਸਟਰੀਟ ਤੱਕ ‘ਫਰੀਡਮ ਫਾਰ ਆਲ ਕੀਵੀਜ’ ਵਾਲਾ ਬੈਨਰ ਲੈ ਕੇ ਪ੍ਰਦਰਸ਼ਨ ਕੀਤਾ।
ਕ੍ਰਾਈਸਟਰਚਰਚ ਵਿੱਚ ਕਰੈਨਮਰ ਸੁਕੇਅਰ ਵਿਖੇ ਇਕੱਠੇ ਹੋਏ ਅਤੇ ‘ਫਰੀਡਮ ਆਫ ਚੁਆਇਸ’ ਅਤੇ ‘ਨੋ ਮੈਨਡੇਟ ਵੈਕਸੀਨ’ ਵਾਲੇ ਬੈਨਰਾਂ ਰਾਹੀਂ ਵਿਰੋਧ ਕੀਤਾ। ਇਸ ਤੋਂ ਇਲਾਵਾ ਡੁਨੇਡਿਨ ਦੇ ਔਕਟਾਗੋਨ `ਚ ਵੀ 100 ਤੋਂ ਵੱਧ ਲੋਕ ਇਕੱਠੇ ਹੋਏ।

ADVERTISEMENT
NZ Punjabi News Matrimonials