Thursday, 22 February 2024
20 November 2021 New Zealand

ਸਿੱਖਾਂ ਦੀ ਦਰਿਆਦਿਲੀ ਦੇ ਗੋਰੇ ਹੋਏ ਫੈਨ, ਬੀ.ਸੀ. ਹੜ੍ਹ ਪ੍ਰਭਾਵਿਤਾਂ ਦੀ ਮੱਦਦ ਕਰਨ ਵਾਲੇ ਸਿੱਖ ਭਾਈਚਾਰੇ ਦੀ ਹਰ ਪਾਸੇ ਚਰਚਾ

ਸਿੱਖਾਂ ਦੀ ਦਰਿਆਦਿਲੀ ਦੇ ਗੋਰੇ ਹੋਏ ਫੈਨ, ਬੀ.ਸੀ. ਹੜ੍ਹ ਪ੍ਰਭਾਵਿਤਾਂ ਦੀ ਮੱਦਦ ਕਰਨ ਵਾਲੇ ਸਿੱਖ ਭਾਈਚਾਰੇ ਦੀ ਹਰ ਪਾਸੇ ਚਰਚਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦਾ (ਬ੍ਰਿਟਿਸ਼ ਕੋਲੰਬੀਆ) ਬੀ.ਸੀ. ਸੂਬਾ ਇਸ ਵੇਲੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਬੀ.ਸੀ. ਇਸ ਵੇਲੇ ਲਗਭਗ ਪੂਰੀ ਤਰ੍ਹਾਂ ਬਾਕੀ ਦੇ ਕੈਨੇਡਾ ਨਾਲੋਂ ਕੱਟਿਆ ਗਿਆ ਹੈ, ਹਾਈਵੇਅ ਜਮੀਨਦੋਜ਼ ਹੋ ਗਏ ਹਨ ਤੇ ਰੇਲਮਾਰਗ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।
ਇਸ ਔਖੇ ਵੇਲੇ ਮੱਦਦ ਲਈ ਬੀ.ਸੀ. ਵੱਸਦਾ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਕਾਰਗਰ ਹੋ ਗਿਆ ਹੈ, ਗੁਰੂਘਰਾਂ ਵਿੱਚ ਹਜਾਰਾਂ ਪ੍ਰਭਾਵਿਤ ਰਿਹਾਇਸ਼ੀਆਂ ਲਈ ਲੰਗਰ ਤਿਆਰ ਕੀਤੇ ਜਾ ਰਹੇ ਹਨ। ਭਾਈਚਾਰੇ ਵਲੋਂ ਜਰੂਰੀ ਰਸਦ ਨੂੰ ਆਪਣੇ ਨਿੱਜੀ ਹੀਲੇ ਸਦਕਾ ਹੈਲੀਕਾਪਟਰਾਂ ਦੀ ਮੱਦਦ ਨਾਲ ਵੱਖੋ-ਵੱਖ ਇਲਾਕਿਆਂ ਵਿੱਚ ਪਹੁੰਚਾਇਆ ਜਾ ਰਿਹਾ ਹੈ, ਇਸ ਸ਼ਲਾਘਾਯੋਗ ਉਪਰਾਲੇ ਦੀ ਗੋਰੇ ਵੀ ਪੂਰੀ ਹੌਂਸਲਾਵਧਾਈ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਤੇ ਸਿੱਖ ਭਾਈਚਾਰੇ ਨੂੰ ਕੈਨੇਡਾ ਦਾ ਮਾਣਯੋਗ ਤੇ ਅਨਿਖੜਵਾਂ ਅੰਗ ਦੱਸਦੇ ਕੇ ਭਾਈਚਾਰੇ ਦਾ ਮਾਣ ਵਧਾਇਆ ਜਾ ਰਿਹਾ ਹੈ।

ਕੁਝ ਕੁ ਕੁਮੈਂਟ ਤਾਂ ਸਕਰੀਨਸ਼ਾਟ ਵਿੱਚ ਦੇਖੇ ਜਾ ਸਕਦੇ ਹਨ।

ADVERTISEMENT
NZ Punjabi News Matrimonials