Thursday, 22 February 2024
20 November 2021 New Zealand

ਕਲਾਈਂਟ ਨਾਲ ਝੂਠ ਬੋਲਣ ਵਾਲੀ ਆਕਲੈਂਡ ਦੀ ਇਮੀਗ੍ਰੇਸ਼ਨ ਸਲਾਹਕਾਰ ਨੂੰ $26,000 ਦਾ ਜੁਰਮਾਨਾ

ਕਲਾਈਂਟ ਨਾਲ ਝੂਠ ਬੋਲਣ ਵਾਲੀ ਆਕਲੈਂਡ ਦੀ ਇਮੀਗ੍ਰੇਸ਼ਨ ਸਲਾਹਕਾਰ ਨੂੰ $26,000 ਦਾ ਜੁਰਮਾਨਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਹੀ ਗ੍ਰਾਹਕ ਨਾਲ ਝੂਠ ਬੋਲਣ ਦੇ ਮਾਮਲੇ ਵਿੱਚ ਇਮੀਗ੍ਰੇਸ਼ਨ ਸਲਾਹਕਾਰ ਅਪੂਰਵਾ ਖੇਤਰਪਾਲ ਨੂੰ ਟ੍ਰਿਬਿਊਨਲ ਵਲੋਂ ਜੁਰਮਾਨੇ ਤੇ ਹਰਜਾਨੇ ਦੇ ਰੂਪ ਵਿੱਚ $26,000 ਅਦਾ ਕਰਨ ਦੇ ਹੁਕਮ ਸੁਣਾਏ ਗਏ ਹਨ।
ਦ ਇਮੀਗ੍ਰੇਸ਼ਨ ਅਡਵਾਈਜ਼ਰਸ ਅਥਾਰਟੀ ਕੰਪਲੈਂਟਸ ਐਂਡ ਡਿਸੀਪਲਨਰੀ ਟ੍ਰਿਬਿਊਨਲ ਅਨੁਸਾਰ ਅਪੂਰਵਾ ਇਸ ਕਿੱਤੇ ਦੀ ਮੈਂਬਰ ਬਨਣ ਦੇ ਯੋਗ ਨਹੀਂ ਹੈ।
ਅਪੂਰਵਾ ਆਕਲੈਂਡ ਦੀ ਆਈ ਵੀਜ਼ਾਜ਼ ਫਰਮ ਦੀ ਡਾਇਰੈਕਟਰ ਸੀ। ਉਸਦਾ ਲਾਇਸੈਂਸ 2016 ਵਿੱਚ ਰੱਦ ਕਰ ਦਿੱਤਾ ਗਿਆ ਸੀ, ਪਰ ਜਿਲ੍ਹਾ ਅਦਾਲਤ ਵਿੱੱਚ ਲਾਈ ਅਰਜੀ ਤੋਂ ਬਾਅਦ ਸੁਪਰਵੀਜ਼ਨ ਅਧੀਨ ਉਸਨੂੰ ਪ੍ਰੈਕਟਿਸ ਕਰਨ ਦੀ ਛੋਟ ਦਿੱਤੀ ਗਈ ਸੀ।
ਸਭ ਤੋਂ ਤਾਜਾ ਮਾਮਲੇ ਵਿੱਚ ਉਸਨੇ ਆਪਣੇ ਕਲਾਈਂਟ ਤੋਂ ਇਹ ਲੁਕੋਇਆ ਕਿ ਉਸਦਾ ਵੀਜ਼ਾ ਰੱਦ ਹੋ ਗਿਆ ਹੈ ਤੇ ਉਸਦੇ ਪਤੀ ਤੋਂ ਨਕਲੀ ਕਾਗਜਾਤਾਂ 'ਤੇ ਹਸਤਾਖਰ ਕਰਵਾਏ, ਜਿਸ ਵਿੱਚ ਲਿਖਿਆ ਗਿਆ ਸੀ ਕਿ ਵਿਅਕਤੀ ਨੂੰ ਇੱਕ ਕਾਲਜ ਵਿੱਚ ਨੌਕਰੀ ਦੀ ਆਫਰ ਆਈ ਹੈ।
ਟ੍ਰਿਬਿਊਨਲ ਨੇ ਆਪਣੇ ਫੈਸਲੇ ਵਿੱਚ ਸੁਣਾਇਆ ਕਿ ਅਪੂਰਵਾ ਪਹਿਲਾ ਵੀ ਅਜਿਹੇ ਗਲਤ ਕੰਮ ਕਰ ਚੁੱਕੀ ਹੈ।
ਹੁਣ ਟ੍ਰਿਬਿਊਨਲ ਨੇ ਇਹ ਵੀ ਫੈਸਲਾ ਸੁਣਾਇਆ ਹੈ ਕਿ ਅਪੂਰਵਾ ਅਗਲੇ 2 ਸਾਲਾਂ ਤੱਕ ਲਾਇਸੈਂਸ ਲਈ ਅਪਲਾਈ ਨਹੀਂ ਕਰ ਸਕਦੀ।

ADVERTISEMENT
NZ Punjabi News Matrimonials