Wednesday, 28 February 2024
21 November 2021 New Zealand

ਨਿਊਜੀਲੈਂਡ ਦੇ ਕਿਸਾਨਾਂ ਨੇ ਅੱਜ ਫਿਰ ਘੇਰੀਆਂ ਸੜਕਾਂ

ਬਹੁਤੇ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਿਆ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਨਿਊਜੀਲੈਂਡ ਦੇ ਕਿਸਾਨਾਂ ਨੇ ਅੱਜ ਫਿਰ ਘੇਰੀਆਂ ਸੜਕਾਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਦੀਆਂ ਸੜਕਾਂ 'ਤੇ ਮੁੜ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ, ਲਗਭਗ ਹਰ ਸ਼ਹਿਰ ਦੀ ਸੜਕ 'ਤੇ ਕਿਸਾਨ ਰੈਲੀਆਂ ਕੱਢ ਰਹੇ ਹਨ ਤੇ ਸਰਕਾਰ ਦੇ ਫੈਸਲਿਆਂ ਖਿਲਾਫ ਕਿਸਾਨਾਂ ਦਾ ਇਹ ਤੀਜਾ ਰੋਸ ਪ੍ਰਦਰਸ਼ਨ ਹੈ।
ਆਕਲੈਂਡ ਵਿੱਚ ਵੀ ਅੱਜ ਸਵੇਰ ਤੋਂ ਹੀ ਟਰੈਕਟਰ ਤੇ ਹੋਰ ਵੱਡੀਆਂ ਗੱਡੀਆਂ ਨਾਲ ਕਿਸਾਨ ਹਾਰਨ ਵਜਾਉਂਦੇ ਹੋਏ ਤੇ ਲਾਈਟਾਂ ਫਲੇਸ਼ ਕਰਦੇ ਹੋਏ ਸ਼ਹਿਰ ਵਿੱਚ ਦਾਖਿਲ ਹੋਏ।
ਕੁਝ ਸਾਈਨ ਬੋਰਡ ਜੋ ਇਨ੍ਹਾਂ ਟਰੈਕਟਰਾਂ 'ਤੇ ਲੱਗੇ ਸਨ ਇਨ੍ਹਾਂ 'ਤੇ ਲਿਖਿਆ ਸੀ ਨੋ ਯੂਟੀਈ ਤੇ ਨੋ ਨੋ ਨੋ ਟੂ ਥਰੀ ਵਾਟਰ ਰੀਫੋਰਮ। ਕਈ ਥਾਵਾਂ 'ਤੇ ਤਾਂ ਟ੍ਰੈਫਿਕ ਜਾਮ ਵੀ ਦੇਖਣ ਨੂੰ ਮਿਲੇ।
ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਕਮਿਊਨਿਟੀ ਗਰੁੱਪਾਂ ਨੂੰ ਸ਼ਾਮਿਲ ਹੋਣ ਲਈ ਆਖਿਆ ਗਿਆ ਸੀ। ਪੁਲਿਸ ਵਲੋਂ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਦੇ ਸਮੇਂ ਕੋਰੋਨਾ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਣ ਦੀ ਅਰਜੋਈ ਵੀ ਕੀਤੀ ਗਈ।

ADVERTISEMENT
NZ Punjabi News Matrimonials