Tuesday, 27 February 2024
22 November 2021 New Zealand

ਮਾਰਚ 2022 ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ MIQ ਹੋ ਸਕਦਾ ਬੰਦ |

ਮਾਰਚ 2022 ਤੋਂ ਅੰਤਰਰਾਸ਼ਟਰੀ  ਯਾਤਰੀਆਂ  ਲਈ MIQ  ਹੋ ਸਕਦਾ ਬੰਦ | - NZ Punjabi News

ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) New Zealand Trade and Enterprise ਵਲੋਂ ਅੰਤਰਰਾਸ਼ਟਰੀ ਐਕ੍ਸਪੋਟਰਾਂ ਨੂੰ ਭੇਜੇ ਇੱਕ ਲੈਟਰ ਚ ਇਹ ਖੁਲਾਸਾ ਹੋਈਆਂ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਾਲ ਫਰਬਰੀ ਤੋਂ ਬਾਅਦ ਐਮਆਈਕਿਊ ਦੀ ਜਰੂਰਤ ਨਾ ਪਵੇ ਪਰ ਅਜੇ ਵੀ ਫਰਵਰੀ ਦੇ ਅੰਤ ਤੱਕ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ MIQ ਲਾਗੂ ਰਹੇਗਾ, ਪਰ ਜ਼ਰੂਰੀ ਨਹੀਂ ਕਿ ਇਸ ਤੋਂ ਅੱਗੇ MIQ ਸਰਕਾਰ ਲਾਗੂ ਰੱਖੇ।

ਸਰਕਾਰ ਦੇ ਇਸ ਵਿਭਾਗ ਨੇ ਐਕ੍ਸਪੋਟਰਾਂ ਨੂੰ ਪੱਤਰ ਲਿਖ ਕੇ MIQ ਵਿੱਚ 25 MIQ ਲਈ ਅਰਜ਼ੀ ਦੇਣ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਲਈ ਜਨਵਰੀ ਚ 25 MIQ ਬੁੱਕ ਕੀਤੇ ਹਨ ਅਤੇ ਫਰਵਰੀ ਵਿੱਚ ਘੱਟੋ ਘੱਟ 25 ਹੋਰ ਸਲਾਟਾਂ ਲਈ ਜਲਦੀ ਹੀ ਅਰਜ਼ੀਆਂ ਖੋਲ੍ਹਣ ਦੀ ਉਮੀਦ ਹੈ।

ਪਰ ਸਰਕਾਰ ਦੇ ਇਸ ਵਿਭਾਗ ਨੇ ਜੋ ਇਹ ਪੱਤਰ ਐਕ੍ਸਪੋਟਰਾਂ ਨੂੰ ਭੇਜੇ ਹਨ ਉਸ ਤੋਂ ਅੰਦਾਜਾ ਲਗਾਈਆਂ ਜਾ ਸਕਦਾ ਹੈ ਕਿ ਜਿਸ ਚ ਕਿਹਾ ਜਾ ਰਿਹਾ ਹੈ ਕਿ ਫਰਵਰੀ ਦੇ ਅੰਤ ਤੋਂ ਬਾਅਦ MIQ ਦੀ ਲੋੜ ਨਹੀਂ ਹੋ ਸਕਦੀ। ਅਤੇ ਕਿਹਾ ਜਾ ਰਿਹਾ ਹੈ ਕਿਹਾ, "ਸਰਕਾਰ ਇਸ ਸਮੇਂ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਕਿ MIQ ਨੂੰ ਮਾਰਚ ਅਤੇ ਇਸ ਤੋਂ ਅੱਗੇ ਵਧਾਉਣਾ ਹੈ ਜਾਂ ਨਹੀਂ।

ਪੱਤਰ ਦੀ ਕਾਪੀ ਚ ਇਹ ਜਰੂਰ ਲਿਖਿਆ ਹੈ ਕਿ ਫਰਬਰੀ ਦੀ ਅੰਤ ਤੱਕ ਤਾ MIQ ਲਾਗੂ ਹੀ ਰਹੇਗਾ |

ਐਮ ਆਈ ਕਿਊ ਦੀ ਨਿਗਰਾਨੀ ਕਰਨ ਵਾਲੇ MBIE ਦੇ ਬੁਲਾਰੇ ਨੇ ਕਿਹਾ ਕਿ ਐਮਆਈਕਿਊ ਬਾਰੇ ਜੋ ਵੀ ਫੈਸਲੇ ਲੈਣੇ ਹਨ ਉਹ ਨਿਊਜ਼ੀਲੈਂਡ ਦੀ ਕੈਬਨਿਟ ਵਲੋਂ ਲਏ ਜਾਣੇ ਹਨ ਅਤੇ ਉਹਨਾਂ ਵਲੋਂ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਲਾਗੂ ਕੀਤਾ ਜਾਵੇਗਾ |

New Zealand Trade and Enterprise MIQ ਅਲਾਟਮੈਂਟ ਸਕੀਮ ਐਕ੍ਸਪੋਟਰਾਂ ਨੂੰ MIQ ਸਲਾਟ ਪ੍ਰਦਾਨ ਕਰਦੀ ਹੈ ਤਾਂ ਜੋ ਨਿਊਜ਼ੀਲੈਂਡ ਦੇ ਕਾਰੋਬਾਰ ਆਪਣੇ ਕਰਮਚਾਰੀਆਂ ਨੂੰ ਵਿਦੇਸ਼ ਚ ਕਾਰੋਬਾਰ ਕਰਨ ਲਈ ਭੇਜ ਸਕਣ ਅਤੇ ਉਹਨਾਂ ਨੂੰ ਇਹ ਸਹੂਲਤ ਦਿੰਦੇ ਹੈ ਕਿ ਉਹਨ ਨੂੰ ਮਿਕ ਚ SLOT ਦਿੱਤਾ ਜਾਵੇਗਾ ਤਾ ਜੋ ਉਹ ਬਿਨਾ ਕਿਸੇ ਰੁਕਾਵਟ ਆਪਣੇ ਦੇਸ਼ ਵਾਪਿਸ ਆ ਸਕਣ |

ਕੁਝ ਕਾਰੋਬਾਰੀ ਸਮੂਹਾਂ ਅਤੇ ਸਿਹਤ ਮਾਹਰਾਂ ਵੱਲੋਂ ਐਮ ਆਈ ਕਿਊ ਨੂੰ ਖਤਮ ਕਰਨ ਕਰਨ ਲਈ ਸਰਕਾਰ ਨੂੰ ਕਿਹਾ ਗਿਆ ਹੈ ਉਹਨਾਂ ਕਿਹਾ ਕਿ ਕੋਵਿਡ
ਪਹਿਲਾਂ ਹੀ ਨਿਊਜ਼ੀਲੈਂਡ ਦੇ ਹਰ ਕੋਨੇ ਚ ਹੈ ।

ਵਿਦੇਸ਼ਾਂ ਵਿੱਚ ਫਸੇ ਨਿਊਜ਼ੀਲੈਂਡ ਵਾਸੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਇੱਕ ਸੰਸਥਾ ਗਰਾਊਂਡਡ ਕੀਵੀਆਂ ਨੇ ਸਰਕਾਰ ਨੂੰ ਘਰ ਵਿੱਚ ISOLATION ਕਰਨ ਦੀ ਆਗਿਆ ਦੇਣ ਦੇ ਹੱਕ ਵਿੱਚ ਐਮਆਈਕਿਊ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ।

ਪਰ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ ਸਾਲ ਦੀ ਮਾਰਚ " ਤੱਕ ਐਮ ਆਈ ਕਿਊ ਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾਵੇਗੀ ਕਿਉਂ ਕਿ ਹਾਲ ਚ ਹੀ ਸਰਕਾਰ ਵਲੋਂ ਇਸ ਚ ਵੱਡਾ ਬਦਲ ਕੀਤਾ ਗਿਆ ਸੀ ਜਦੋ ਐਮਆਈਕਿਊ ਵਿੱਚ ਰਹਿਣ ਦੀ ਲੋੜ 14 ਦਿਨਾਂ ਤੋਂ ਘਟਾ ਕੇ 7ਦਿਨ ਕਰ ਦਿੱਤੀ ਗਈ ਸੀ।

 

ADVERTISEMENT
NZ Punjabi News Matrimonials